3 years ago
ਖਡੂਰ ਸਾਹਿਬ ਉੱਪ-ਚੋਣਾਂ: ਬਾਦਲ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਨਾਮਜ਼ਦਗੀ ਦਾਖਲ ਕੀਤੇ
3 years ago
ਭਾਰਤੀ ਜਨਤਾ ਪਾਰਟੀ ਨੇ ਪਾਰਟੀ ਦੀ ਕਮਾਨ ਫਿਰ ਅਮਿਤ ਸ਼ਾਹ ਨੂੰ ਸੌਂਪੀ
3 years ago
ਫਰਾਂਸ ਵਿੱਚ ਦਸਤਾਰ ਦੀ ਬਹਾਲੀ ਲਈ ਰਾਸ਼ਟਰਪਤੀ ਨੂੰ ਸਿੱਖ ਜੱਥੇਬੰਦੀ ਨੇ ਦਿੱਤਾ ਪੱਤਰ
3 years ago
ਸਰਬੱਤ ਖਾਲਸਾ ਤਾਲਮੇਲ ਕਮੇਟੀ ਨੇ ਸ਼੍ਰੀ ਖਡੂਰ ਸਾਹਿਬ ਦੀ ਉੱਪ ਚੋਣ ਨਾ ਲੜ੍ਹਨ ਦਾ ਕੀਤਾ ਐਲਾਨ
3 years ago
Dal Khalsa writes to visiting French President on Sikh issues
3 years ago
ਪਿੰਗਲਵਾੜਾ ਵਾਲੀ ਡਾ: ਇੰਦਰਜੀਤ ਕੌਰ
3 years ago
ਔਰਤਾਂ ਖ਼ਿਲਾਫ਼ ਵਧ ਰਹੇ ਜੁਰਮ : ਕੌਮੀ ਜੁਰਮ ਰਿਕਾਰਡ ਬਿਊਰੋ ਦੀ ਇੱਕ ਰਿਪੋਰਟ -ਕੁਲਦੀਪ
3 years ago
ਭਾਈ ਪਰਮਜੀਤ ਸਿੰਘ ਪੰਮੇ ਦੀ ਹਵਾਲਗੀ ਦਾ ਮਾਮਲਾ ਯੂਰਪੀਅਨ ਸੰਸਦ ਵਿੱਚ ਪੁੱਜਾ
3 years ago
ਖਡੂਰ ਸਾਹਿਬ ਉਪੱ ਚੋਣ: ਕਾਂਗਰਸ ਨੇ ਸ.ਰਮਨਜੀਤ ਸਿੰਘ ਸਿੱਕੀ ਨੂੰ ਹੀ ਆਪਣਾ ਉਮੀਦਵਾਰ ਐਲਾਨਿਆ
3 years ago
ਪੰਜਾਬ ਸਰਕਾਰ ਦੱਸੇ ਕਿ ਉਨ੍ਹਾਂ ਖਿ਼ਲਾਫ਼ ਕਿੰਨੇ ਤੇ ਕਿਹੜੇ ਮਾਮਲੇ ਦਰਜ ਹਨ: ਭਾਈ ਮੋਹਕਮ ਸਿੰਘ

-ਗੁਲਜ਼ਾਰ ਸਿੰਘ ਸੰਧੂ

Inderjeet Kaurਭਗਤ ਪੂਰਨ ਸਿੰਘ ਵੱਲੋਂ ਸਥਾਪਤ ਕੀਤਾ ਅੰਮ੍ਰਿਤਸਰ ਵਾਲਾ ਪਿੰਗਲਵਾੜਾ ਸਮਾਜ ਸੇਵਕਾਂ ਦੀ ਦੁਨੀਆ ਵਿਚ ਏਨਾ ਪ੍ਰਸਿੱਧ ਹੋ ਚੁੱਕਿਆ ਹੈ ਕਿ ਇਸ ਬਾਰੇ ਜਾਣਕਾਰੀ ਦੇਣ ਦੀ ਕੋਈ ਗੁੰਜਾਇਸ਼ ਨਹੀਂ। ਇਥੇ ਬੇਸਹਾਰਾ ਤੇ ਅਪਾਹਜ ਲੋਕਾਂ ਦੀਆਂ ਔਕੜਾਂ ਨੂੰ ਮਨ ਚਿੱਤ ਲਾ ਕੇ ਦੂਰ ਕਰਨ ਦੇ ਯਤਨ ਕੀਤੇ ਜਾਂਦੇ ਹਨ। ਭਗਤ ਜੀ ਦੀ ਸੋਚ ਤੇ ਦ੍ਰਿਸ਼ਟੀ ਏਨੀ ਮਾਨਵਵਾਦੀ ਸੀ ਕਿ ਉਨ੍ਹਾਂ ਦਾ ਹੱਥ ਵਟਾਉਣ ਲਈ ਦੂਰ ਨੇੜੇ ਦੇ ਪੜ੍ਹੇ-ਲਿਖੇ ਡਾਕਟਰ ਵੀ ਉਥੇ ਢੁੱਕਣ ਲੱਗੇ ਸਨ। ਉਨ੍ਹਾਂ ਵਿੱਚੋਂ ਇਕ ਬੀਬੀ ਇੰਦਰਜੀਤ ਕੌਰ ਹੈ, ਜਿਸ ਨੇ ਡਾਕਟਰੀ ਵਾਲੀ ਸਰਕਾਰੀ ਨੌਕਰੀ ਛੱਡ ਕੇ ਅੰਤਕਾਰ ਇਸ ਸੰਸਥਾ ਨਾਲ ਜੁੜਨ ਨੂੰ ਤਰਜੀਹ ਦਿੱਤੀ।

ਡਾ: ਇੰਦਰਜੀਤ ਦੇ ਪਿਤਾ ਹਰਬੰਸ ਸਿੰਘ ਆਯੁਰਵੈਦਿਕ ਡਾਕਟਰ ਸਨ ਤੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਅਜਿਹੀ ਵਿੱਦਿਆ ਦਿਵਾਈ ਜਿਹੜੀ ਹਰ ਪੱਖ ਤੋਂ ਮਾਨਵਤਾ ਦੇ ਭਲੇ ਹਿਤ ਹੈ। ਭਗਤ ਪੂਰਨ ਸਿੰਘ ਦੇ ਅਕਾਲ ਚਲਾਣੇ ਤੋਂ ਪਿੱਛੋਂ ਲੋਕਾਂ ਨੂੰ ਪਿੰਗਲਵਾੜਾ ਦੇ ਭਵਿੱਖ ਬਾਰੇ ਬੜੀ ਚਿੰਤਾ ਸੀ ਪਰ ਜਿਸ ਗਰਮਜੋਸ਼ੀ ਤੇ ਉਤਸ਼ਾਹ ਨਾਲ ਡਾ: ਇੰਦਰਜੀਤ ਕੌਰ ਨੇ ਇਸ ਦੀ ਵਾਗਡੋਰ ਸੰਭਾਲੀ, ਉਹ ਬੱਚੇ-ਬੱਚੇ ਦੀ ਜ਼ਬਾਨ ‘ਤੇ ਹੈ।

ਬੀਬੀ ਜੀ ਨੇ ਅਪਾਹਜਾਂ ਤੇ ਨਿਤਾਣਿਆਂ ਦੀ ਬਾਂਹ ਏਨੀ ਦ੍ਰਿੜ੍ਹਤਾ ਨਾਲ ਫੜੀ ਕਿ ਅੱਜ ਦੇ ਦਿਨ ਇਹ ਸੰਸਥਾ ਪਾਕਿਸਤਾਨ ਦੀ ਈਦੀ ਫਾਊਂਡੇਸ਼ਨ ਵਾਂਗ ਜਾਣੀ ਜਾਂਦੀ ਹੈ ਤੇ ਲੋੜਵੰਦਾਂ ਨੂੰ ਡਾ: ਇੰਦਰਜੀਤ ਕੌਰ ਦੇ ਚਿਹਰੇ ਵਿਚੋਂ ਮਦਰ ਟੈਰੇਸਾ ਦਾ ਚਿਹਰਾ ਦਿਖਾਈ ਦੇਣ ਲੱਗ ਪਿਆ ਹੈ। ਉਸ ਦੀ ਕਾਰਗੁਜ਼ਾਰੀ ਇਹ ਵੀ ਸਿੱਧ ਕਰਦੀ ਹੈ ਕਿ ਸਮਾਜ ਸੇਵਾ ਦੀ ਲਗਨ ਕਿਸੇ ਇਕ ਫਿਰਕੇ ਤੱਕ ਹੀ ਸੀਮਤ ਨਹੀਂ ਹੁੰਦੀ, ਇਥੇ ਹਿੰਦੂ, ਮੁਸਲਿਮ, ਸਿੱਖ, ਇਸਾਈ ਸਾਰੇ ਬਰਾਬਰ ਹਨ।

ਉੱਘੇ ਅਰਥ-ਸ਼ਾਸਤਰੀ ਅਤੇ ਕਾਲਮ ਨਵੀਸ ਡਾ: ਐਸ. ਐਸ. ਛੀਨਾ ਨੇ ਡਾ: ਇੰਦਰਜੀਤ ਕੌਰ ਦੀ ਜੀਵਨੀ ਅੰਗਰੇਜ਼ੀ ਭਾਸ਼ਾ ਵਿਚ ਲਿਖ ਕੇ ਪਿੰਗਲਵਾੜੇ ਅਤੇ ਡਾ: ਇੰਦਰਜੀਤ ਦੀਆਂ ਸਰਗਰਮੀਆਂ ਨੂੰ ਦੇਸ਼ ਪ੍ਰਦੇਸ਼ ਵਸਦੇ ਸਮਾਜ ਸੇਵਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਡਾ: ਛੀਨਾ ਅਨੁਸਾਰ ਡਾਕਟਰ ਇੰਦਰਜੀਤ ਕੌਰ ਦਾ ਕਮਾਲ ਕੇਵਲ ਇਸ ਵਿਚ ਹੀ ਨਹੀਂ ਕਿ ਉਸ ਨੇ ਸਰਕਾਰੀ ਨੌਕਰੀ ਛੱਡ ਕੇ ਸਮਾਜ ਸੇਵਾ ਕਰਨ ਨੂੰ ਪਹਿਲ ਦਿੱਤੀ, ਸਗੋਂ ਇਸ ਵਿਚ ਵੀ ਹੈ ਕਿ ਉਸ ਨੇ ਇਸ ਲਗਨ ਨੂੰ ਪਾਲਣ ਵਾਸਤੇ ਵਿਆਹ ਨਹੀਂ ਕਰਵਾਇਆ ਅਤੇ ਲੋੜ ਪੈਣ ‘ਤੇ ਮਾਲਵੇ ਦੇ ਸੁਖਦਾਇਕ ਜੀਵਨ ਨੂੰ ਅਲਵਿਦਾ ਕਹਿ ਕੇ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਵਾਸ ਕੀਤਾ।

ਪੁਸਤਕ ਵਿਚ ਬੀਬੀ ਜੀ ਨੂੰ ਉਨ੍ਹਾਂ ਦੀ ਮਾਤਾ ਜੀ ਵੱਲੋਂ ਮਿਲੇ ਉਤਸ਼ਾਹ ਨੂੰ ਵੀ ਖੂਬ ਉਭਾਰਿਆ ਹੈ। ਅੰਗਰੇਜ਼ੀ ਭਾਸ਼ਾ ਵਿਚ ਲਿਖੀ ਗਈ ਇਹ ਪੁਸਤਕ ਸਿਟੀਜ਼ਨਜ਼ ਵੈਲਫੇਅਰ ਟਰੱਸਟ ਅੰਮ੍ਰਿਤਸਰ ਨੇ ਪ੍ਰਕਾਸ਼ਿਤ ਕੀਤੀ ਹੈ। ਚੰਗਾ ਹੋਵੇ ਜੇ ਇਸ ਦਾ ਅਨਵਾਦ ਦੂਜੀਆਂ ਭਾਸ਼ਾਵਾਂ ਵਿਚ ਵੀ ਛਪੇ।

 

Share your views: