3 years ago
ਖਡੂਰ ਸਾਹਿਬ ਉੱਪ-ਚੋਣਾਂ: ਬਾਦਲ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਨਾਮਜ਼ਦਗੀ ਦਾਖਲ ਕੀਤੇ
3 years ago
ਭਾਰਤੀ ਜਨਤਾ ਪਾਰਟੀ ਨੇ ਪਾਰਟੀ ਦੀ ਕਮਾਨ ਫਿਰ ਅਮਿਤ ਸ਼ਾਹ ਨੂੰ ਸੌਂਪੀ
3 years ago
ਫਰਾਂਸ ਵਿੱਚ ਦਸਤਾਰ ਦੀ ਬਹਾਲੀ ਲਈ ਰਾਸ਼ਟਰਪਤੀ ਨੂੰ ਸਿੱਖ ਜੱਥੇਬੰਦੀ ਨੇ ਦਿੱਤਾ ਪੱਤਰ
3 years ago
ਸਰਬੱਤ ਖਾਲਸਾ ਤਾਲਮੇਲ ਕਮੇਟੀ ਨੇ ਸ਼੍ਰੀ ਖਡੂਰ ਸਾਹਿਬ ਦੀ ਉੱਪ ਚੋਣ ਨਾ ਲੜ੍ਹਨ ਦਾ ਕੀਤਾ ਐਲਾਨ
3 years ago
Dal Khalsa writes to visiting French President on Sikh issues
3 years ago
ਪਿੰਗਲਵਾੜਾ ਵਾਲੀ ਡਾ: ਇੰਦਰਜੀਤ ਕੌਰ
3 years ago
ਔਰਤਾਂ ਖ਼ਿਲਾਫ਼ ਵਧ ਰਹੇ ਜੁਰਮ : ਕੌਮੀ ਜੁਰਮ ਰਿਕਾਰਡ ਬਿਊਰੋ ਦੀ ਇੱਕ ਰਿਪੋਰਟ -ਕੁਲਦੀਪ
3 years ago
ਭਾਈ ਪਰਮਜੀਤ ਸਿੰਘ ਪੰਮੇ ਦੀ ਹਵਾਲਗੀ ਦਾ ਮਾਮਲਾ ਯੂਰਪੀਅਨ ਸੰਸਦ ਵਿੱਚ ਪੁੱਜਾ
3 years ago
ਖਡੂਰ ਸਾਹਿਬ ਉਪੱ ਚੋਣ: ਕਾਂਗਰਸ ਨੇ ਸ.ਰਮਨਜੀਤ ਸਿੰਘ ਸਿੱਕੀ ਨੂੰ ਹੀ ਆਪਣਾ ਉਮੀਦਵਾਰ ਐਲਾਨਿਆ
3 years ago
ਪੰਜਾਬ ਸਰਕਾਰ ਦੱਸੇ ਕਿ ਉਨ੍ਹਾਂ ਖਿ਼ਲਾਫ਼ ਕਿੰਨੇ ਤੇ ਕਿਹੜੇ ਮਾਮਲੇ ਦਰਜ ਹਨ: ਭਾਈ ਮੋਹਕਮ ਸਿੰਘ

ਲੰਡਨ (23 ਜਨਵਰੀ, 2016): ਇੰਟਰਪੋਲ ਵੱਲੋਂ ਪੁਰਤਗਾਲ ਵਿੱਚ ਗ੍ਰਿਫਤਾਰ ਕੀਤੇ ਭਾਈ ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਰੋਕਣ ਅਤੇ ਬਰਤਾਨੀਆ ਵਾਪਸੀ ਲਈ 22 ਜਨਵਰੀ ਨੂੰ ਯੂਰਪੀਅਨ ਸੰਸਦ ‘ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਪੁਰਤਗਾਲ ‘ਚ ਭਾਈ ਪੰਮਾ ਦੀ ਹਿਰਾਸਤ ਯੂਰਪੀਅਨ ਯੂਨੀਅਨ ਸ਼ਰਨਾਰਥੀ ਕਾਨੂੰਨਾਂ ਦੀ ਉਲੰਘਣਾ ਹੈ ।

ਪੁਰਤਾਗਾਲ ਦੀ ਪੁਲਿਸ ਹਿਰਾਸਤ ਵਿੱਚ ਭਾਈ ਪਰਮਜੀਤ ਸਿੰਘ ਪੰਮਾ(ਫਾਈਲ ਫੋਟੋ)

ਪੁਰਤਾਗਾਲ ਦੀ ਪੁਲਿਸ ਹਿਰਾਸਤ ਵਿੱਚ ਭਾਈ ਪਰਮਜੀਤ ਸਿੰਘ ਪੰਮਾ(ਫਾਈਲ ਫੋਟੋ)

ਯੂਰਪੀਨ ਸੰਸਦ ‘ਚ ਇਹ ਪਟੀਸ਼ਨ ਹਿਰਾਸਤ ‘ਚ ਲਏ ਬਰਤਾਨੀਆ ਸਥਿਤ ਭਾਈ ਪੰਮਾ ਦੀ ਪਤਨੀ ਪਿੰਕੀ ਮਾਰਵਾ ਵਲੋਂ ਯੂਰਪੀਨ ਯੂਨੀਅਨ ਦੇ ਕੰਮਕਾਜ ਬਾਰੇ ਸੰਧੀ (ਟੀ.ਐਫ.ਈ.ਯੂ.) ਦੀ ਧਾਰਾ 227 ਤਹਿਤ ਦਾਇਰ ਕੀਤੀ ਗਈ ਹੈ । ਬਰਤਾਨੀਆ ਵਲੋਂ ਭਾਈ ਪੰਮਾ ਨੂੰ ਦਿੱਤੇ ਗਏ ਸ਼ਰਨਾਰਥੀ ਦੇ ਦਰਜੇ ਦਾ ਜ਼ਿਕਰ ਕਰਦਿਆਂ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਭਾਰਤ ਹਲਾਲਗੀ ਕਰਨ ਲਈ ਪੁਰਤਗਾਲ ‘ਚ ਉਸ ਦੀ ਹਿਰਾਸਤ ‘ਚ ਕਿਸੇ ਹੋਰ ਈ.ਯੂ. ਯੂਰਪੀਅਨ ਯੂਨੀਅਨ ਦੇਸ਼ ਵਲੋਂ ਦਿੱਤੇ ਗਏ ਸ਼ਰਨਾਰਥੀ ਦੇ ਦਰਜੇ ਨੂੰ ਮੰਨਣ ਬਾਰੇ ਟੀ.ਐਫ.ਈ. ਯੂ. ਤਹਿਤ ਜ਼ਰੂਰੀ ਮਦਾਂ ਦੇ ਉਲਟ ਹੈ ਤੇ ਕਿਸੇ ਜਬਰ ਕਰਨ ਵਾਲੇ ਦੇਸ਼ ਤੋਂ ਉਸ ਦੀ ਰਾਖੀ ਕਰਨ ਲਈ ਆਪਣੀ ਜ਼ਿੰਮੇਵਾਰੀ ਦੀ ਸਪੱਸ਼ਟ ਉਲੰਘਣਾ ਹੈ

ਇਸਤੋ ਇਲਾਵਾ ਵੀ ਬਰਤਾਨੀਆ ‘ਚ ਰਾਜਸੀ ਸ਼ਰਨ ਲੈ ਕੇ ਰਹਿ ਰਹੇ ਤੇ ਪੁਰਤਗਾਲ ‘ਚ ਗਿ੍ਫ਼ਤਾਰ ਕੀਤੇ ਗਏ ਭਾਈ ਪਰਮਜੀਤ ਸਿੰਘ ਪੰਮਾ ਦੀ ਰਿਹਾਈ ਤੇ ਵਾਪਸ ਬਰਤਾਨੀਆ ਭੇਜਣ ਦੀ ਪ੍ਰਕਿਰਿਆ ਵਿਚ ਦਿਨੋ ਦਿਨ ਤੇਜ਼ੀ ਲਿਆਂਦੀ ਜਾ ਰਹੀ ਹੈ ।ਇਹ ਅਜਿਹਾ ਕੇਸ ਬਣਦਾ ਜਾ ਰਿਹਾ ਹੈ ਜਿਸ ਵਿਚ ਇਕ ਪਾਸੇ ਭਾਰਤ ਸਰਕਾਰ ਤੇ ਦੂਜੇ ਪਾਸੇ ਵਿਦੇਸ਼ਾਂ ‘ਚ ਬੈਠੇ ਸਿੱਖ ਆਹਮੋ-ਸਾਹਮਣੇ ਹੁੰਦੇ ਨਜ਼ਰ ਆ ਰਹੇ ਹਨ, ਕਿਉਂਕਿ ਬੀਤੇ ਕੁਝ ਦਿਨਾਂ ਤੋਂ ਭਾਈ ਪੰਮਾ ਦੀ ਰਿਹਾਈ ਲਈ ਕੇਸ ‘ਤੇ ਖ਼ਰਚ ਹੋਣ ਲਈ ਸਿੱਖ ਰਿਲੀਫ ਦੇ ਬੈਨਰ ਹੇਠ ਇਕ ਲੱਖ ਪੌਾਡ ਇਕੱਠਾ ਕਰਨ ਲਈ ਸਰਗਰਮੀਆਂ ਪੂਰੇ ਜ਼ੋਰਾਂ ‘ਤੇ ਹਨ ।ਇਸ ਦੇ ਨਾਲ ਹੀ ਬਰਤਾਨਵੀ ਸਿਆਸਤਦਾਨਾਂ ‘ਤੇ ਵੀ ਸਿੱਖ ਜਥੇਬੰਦੀਆਂ ਵਲੋਂ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ।

 

Share your views: