3 years ago
ਖਡੂਰ ਸਾਹਿਬ ਉੱਪ-ਚੋਣਾਂ: ਬਾਦਲ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਨਾਮਜ਼ਦਗੀ ਦਾਖਲ ਕੀਤੇ
3 years ago
ਭਾਰਤੀ ਜਨਤਾ ਪਾਰਟੀ ਨੇ ਪਾਰਟੀ ਦੀ ਕਮਾਨ ਫਿਰ ਅਮਿਤ ਸ਼ਾਹ ਨੂੰ ਸੌਂਪੀ
3 years ago
ਫਰਾਂਸ ਵਿੱਚ ਦਸਤਾਰ ਦੀ ਬਹਾਲੀ ਲਈ ਰਾਸ਼ਟਰਪਤੀ ਨੂੰ ਸਿੱਖ ਜੱਥੇਬੰਦੀ ਨੇ ਦਿੱਤਾ ਪੱਤਰ
3 years ago
ਸਰਬੱਤ ਖਾਲਸਾ ਤਾਲਮੇਲ ਕਮੇਟੀ ਨੇ ਸ਼੍ਰੀ ਖਡੂਰ ਸਾਹਿਬ ਦੀ ਉੱਪ ਚੋਣ ਨਾ ਲੜ੍ਹਨ ਦਾ ਕੀਤਾ ਐਲਾਨ
3 years ago
Dal Khalsa writes to visiting French President on Sikh issues
3 years ago
ਪਿੰਗਲਵਾੜਾ ਵਾਲੀ ਡਾ: ਇੰਦਰਜੀਤ ਕੌਰ
3 years ago
ਔਰਤਾਂ ਖ਼ਿਲਾਫ਼ ਵਧ ਰਹੇ ਜੁਰਮ : ਕੌਮੀ ਜੁਰਮ ਰਿਕਾਰਡ ਬਿਊਰੋ ਦੀ ਇੱਕ ਰਿਪੋਰਟ -ਕੁਲਦੀਪ
3 years ago
ਭਾਈ ਪਰਮਜੀਤ ਸਿੰਘ ਪੰਮੇ ਦੀ ਹਵਾਲਗੀ ਦਾ ਮਾਮਲਾ ਯੂਰਪੀਅਨ ਸੰਸਦ ਵਿੱਚ ਪੁੱਜਾ
3 years ago
ਖਡੂਰ ਸਾਹਿਬ ਉਪੱ ਚੋਣ: ਕਾਂਗਰਸ ਨੇ ਸ.ਰਮਨਜੀਤ ਸਿੰਘ ਸਿੱਕੀ ਨੂੰ ਹੀ ਆਪਣਾ ਉਮੀਦਵਾਰ ਐਲਾਨਿਆ
3 years ago
ਪੰਜਾਬ ਸਰਕਾਰ ਦੱਸੇ ਕਿ ਉਨ੍ਹਾਂ ਖਿ਼ਲਾਫ਼ ਕਿੰਨੇ ਤੇ ਕਿਹੜੇ ਮਾਮਲੇ ਦਰਜ ਹਨ: ਭਾਈ ਮੋਹਕਮ ਸਿੰਘ

1213116__zzaਕੈਲੀਫੋਰਨੀਆ (21 ਜਨਵਰੀ, 2016): ਅਮਰੀਕਨ ਨਾਗਰਿਕ ਇਕ ਸਿੱਖ ਨੌਜਵਾਨ ਅਤੇ ਉਸ ਦੇ ਚਾਰ ਮੁਸਲਿਮ ਦੋਸਤਾਂ ਜਿਨ੍ਹਾਂ ਨੂੰ ਅਮਰੀਕਾ ਦੀ ਇਕ ਏਅਰਲਾਈਨ ਦੀ ਉਡਾਨ ਚੋਂ ਉਤਾਰ ਦੇਣ ਦੀ ਨਸਲੀ ਭੇਦਭਾਵ ਦੀ ਵਾਪਰੀ ਘਟਨਾ ਤੋਂ ਬਾਅਦ ਇੱਕ ਨਸਲੀ ਹਮਲੇ ਵਿੱਚ ਇੱਕ ਸਿੱਖ ਡਰਾਈਵਰ ‘ਤੇ ਨਸਲੀ ਹਮਲਾ ਹੋਇਆ ਹੈ।

ਅਮਰੀਕਾ ਵਿੱਚ ਨਸਲੀ ਹਮਲਿਆਂ ਅਤੇ ਵਿਤਕਰਿਆਂ ਨਾਲ ਜੂਝ ਰਹੇ ਸਿੱਖਾਂ ਨੂੰ ਸਰਕਾਰੀ ਅਤੇ ਗੈਰਸਰਕਾਰੀ ਪੱਥਰ ‘ਤੇ ਅਨੇਕਾਂ ਯਤਨ ਕਰਨ ਦੇ ਬਾਵਜੂਦ ਰਾਹਤ ਨਹੀਂ ਮਿਲ ਰਹੀ।ਇੱਕ ਸਿੱਖ ਨੌਜਵਾਨ ਨੂੰ ਹਵਾਈ ਜ਼ਹਾਜ਼ ਵਿੱਚੋਂ ਉਤਾਰਨ ਦੀ ਨਸਲੀ ਵਿਤਕਰੇ ਘਟਨਾਂ ਨੂੰ ਥੋੜੇ ਹੀ ਦਿਨ ਹੋਏ ਹਨ, ਹੁਣ ਇੱਕ ਬੱਸ ਦੇ ਸਿੱਖ ਡਰਾਈਵਰ ਬਲਵਿੰਦਰਜੀਤ ਸਿੰਘ ਦੀ ਅੱਖ ‘ਤੇ ਇੱਕ ਮੁਸਾਫਰ ਨੇ ਮੁੱਕਾ ਮਾਰਿਆ ਜਿਥੇ ਕਾਲਾ ਨਿਸ਼ਾਨ ਬਣ ਗਿਆ ਅਤੇ ਗਾਲਾਂ ਕੱਢੀਆਂ।

ਸਿੱਖ ਹਿੱਤਾਂ ਲਈ ਕੰਮ ਕਰਦੀ ਜੱਥੇਬੰਦੀ ਸਿੱਖ ਕੁਲੀਸ਼ਨ ਦਾ ਕਹਿਣਾ ਹੈ ਕਿ ਇਸ ਨਫਰਤੀ ਹਿੰਸਾ ਵਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ ।ਕੁਲੀਸ਼ਨ ਦੇ ਵਕੀਲਾਂ ਨੇ ਕਿਹਾ ਕਿ ਦਾੜ੍ਹੀ ਤੇ ਦਸਤਾਰ ਪਹਿਨੀ ਉਕਤ ਸਿੱਖ ਡਰਾਈਵਰ ‘ਤੇ ਹਮਲਾ ਹਾਲ ਵਿਚ ਹੀ ਸਿੱਖਾਂ ਖਿਲਾਫ ਹੋ ਰਹੀਆਂ ਘਟਨਾਵਾਂ ਦੀ ਲੜੀ ਦਾ ਹੀ ਹਿੱਸਾ ਹੈ ।

ਉਨ੍ਹਾਂ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਇਸ ਘਟਨਾ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਸਗੋਂ ਆਮ ਜਿਹੀ ਘਟਨਾ ਮੰਨ ਰਿਹਾ ਹੈ ।ਸਿੱਖ ਕੁਲੀਸ਼ਨ ਦੀ ਸੀਨੀਅਰ ਵਕੀਲ ਅਟਾਰਨੀ ਗੁਰਜੋਤ ਕੌਰ ਨੇ ਕਿਹਾ ਕਿ ਅਸੀ ਨਫ਼ਰਤ ਦਾ ਟਾਕਰਾ ਨਹੀਂ ਕਰ ਸਕਦੇ ਜੇਕਰ ਕਾਨੂੰਨ ਏਜੰਸੀਆਂ ਹੀ ਨਫਰਤੀ ਅਪਰਾਧਾਂ ਨੂੰ ਨਜ਼ਰ-ਅੰਦਾਜ਼ ਕਰ ਦੇਣ ਜਾਂ ਫਿਰ ਇਨ੍ਹਾਂ ਨੂੰ ਨਫਰਤੀ ਹਿੰਸਾ ਵਜੋਂ ਮੰਨਣ ‘ਚ ਨਾਕਾਮ ਰਹਿਣ ।

ਦਸਣਯੋਗ ਹੈ ਕਿ ਉਕਤ ਮੁਸਾਫਿਰ ਨੇ ਪਹਿਲਾਂ ਆਪਣਾ ਕਿਰਾਇਆ ਦਿੱਤਾ ਫਿਰ ਸਿੰਘ ‘ਤੇ ਅੱਤਵਾਦੀ ਤੇ ਆਤਮਘਾਤੀ ਬੰਬਾਰ ਕਹਿ ਕੇ ਰੌਲਾ ਪਾਉਣ ਲੱਗ ਗਿਆ ਤੇ ਉਸ ‘ਤੇ ਬਸ ਨੂੰ ਅਗਵਾ ਕਰਨ ਦਾ ਦੋਸ਼ ਲਾਇਆ ।ਜਦੋਂ ਡਰਾਈਵਰ ਨੇ ਉਕਤ ਮੁਸਾਫਿਰ ਨੂੰ ਮਾਨਚੈਸਟਰ ਵਿਖੇ ਉਤਾਰਿਆ ਤਾਂ ਉਹ ਮੁਸਾਫਿਰ ਮੁੜ ਕੇ ਆਇਆ ਤੇ ਉਸ ਨੇ ਡਰਾਈਵਰ ‘ਤੇ ਚਿਹਰੇ ‘ਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ ।

Share your views: