2 years ago
ਖਡੂਰ ਸਾਹਿਬ ਉੱਪ-ਚੋਣਾਂ: ਬਾਦਲ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਨਾਮਜ਼ਦਗੀ ਦਾਖਲ ਕੀਤੇ
2 years ago
ਭਾਰਤੀ ਜਨਤਾ ਪਾਰਟੀ ਨੇ ਪਾਰਟੀ ਦੀ ਕਮਾਨ ਫਿਰ ਅਮਿਤ ਸ਼ਾਹ ਨੂੰ ਸੌਂਪੀ
2 years ago
ਫਰਾਂਸ ਵਿੱਚ ਦਸਤਾਰ ਦੀ ਬਹਾਲੀ ਲਈ ਰਾਸ਼ਟਰਪਤੀ ਨੂੰ ਸਿੱਖ ਜੱਥੇਬੰਦੀ ਨੇ ਦਿੱਤਾ ਪੱਤਰ
2 years ago
ਸਰਬੱਤ ਖਾਲਸਾ ਤਾਲਮੇਲ ਕਮੇਟੀ ਨੇ ਸ਼੍ਰੀ ਖਡੂਰ ਸਾਹਿਬ ਦੀ ਉੱਪ ਚੋਣ ਨਾ ਲੜ੍ਹਨ ਦਾ ਕੀਤਾ ਐਲਾਨ
2 years ago
Dal Khalsa writes to visiting French President on Sikh issues
2 years ago
ਪਿੰਗਲਵਾੜਾ ਵਾਲੀ ਡਾ: ਇੰਦਰਜੀਤ ਕੌਰ
2 years ago
ਔਰਤਾਂ ਖ਼ਿਲਾਫ਼ ਵਧ ਰਹੇ ਜੁਰਮ : ਕੌਮੀ ਜੁਰਮ ਰਿਕਾਰਡ ਬਿਊਰੋ ਦੀ ਇੱਕ ਰਿਪੋਰਟ -ਕੁਲਦੀਪ
2 years ago
ਭਾਈ ਪਰਮਜੀਤ ਸਿੰਘ ਪੰਮੇ ਦੀ ਹਵਾਲਗੀ ਦਾ ਮਾਮਲਾ ਯੂਰਪੀਅਨ ਸੰਸਦ ਵਿੱਚ ਪੁੱਜਾ
2 years ago
ਖਡੂਰ ਸਾਹਿਬ ਉਪੱ ਚੋਣ: ਕਾਂਗਰਸ ਨੇ ਸ.ਰਮਨਜੀਤ ਸਿੰਘ ਸਿੱਕੀ ਨੂੰ ਹੀ ਆਪਣਾ ਉਮੀਦਵਾਰ ਐਲਾਨਿਆ
2 years ago
ਪੰਜਾਬ ਸਰਕਾਰ ਦੱਸੇ ਕਿ ਉਨ੍ਹਾਂ ਖਿ਼ਲਾਫ਼ ਕਿੰਨੇ ਤੇ ਕਿਹੜੇ ਮਾਮਲੇ ਦਰਜ ਹਨ: ਭਾਈ ਮੋਹਕਮ ਸਿੰਘ

ਮਾਨਸਾ (20 ਜਨਵਰੀ, 2016): ਪੰਜਾਬ ਪੁਲਿਸ ਦੇ ਏ. ਆਈ. ਐੱਸ ਨੂੰ ਸੋਨੇ ਦੇ ਇੱਕ ਵਾਪਾਰੀ ਤੋਂ ਇੱਕ ਕਿਲੋ ਸੋਨੇ ਦੀ ਲੁੱਟ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਾਨਸਾ ਬੱਸ ਅੱਡੇ ਤੋਂ ਬਠਿੰਡਾ ਦੇ ਸੋਨੇ ਦੇ ਇੱਕ ਵਾਪਾਰੀ ਦੇ ਇੱਕ ਕਰਿੰਦੇ ਤੋਂ ਸੋਨਾਂ ਖੋਹਣ ਦੀ ਘਟਨਾ ਉਸ ਸਮੇਂ ਵਾਪਰੀ ਜਦ ਬਠਿੰਡਾ ਦੇ ਓਮ ਜਵੈਲਰਜ਼ ਵਿਖੇ ਨੌਕਰੀ ਕਰਦਾ ਵਰਿੰਦਰ ਕੁਮਾਰ ਵਾਸੀ ਡੱਬਵਾਲੀ ਮਾਨਸਾ ਵਿਖੇ ਇਕ ਵਪਾਰੀ ਤੋਂ ਇਕ ਕਿੱਲੋ ਸੋਨਾ ਲੈਣ ਆਇਆ ਸੀ, ਜਿਸ ਦੀ ਭਿਣਕ ਭਿੱਖੀ ਥਾਣੇ ਵਿੱਚ ਤਾਇਨਾਤ ਅੰਗਰੇਜ਼ ਸਿੰਘ ਥਾਣੇਦਾਰ ਤੇ ਉਸ ਦੇ ਸਾਥੀ ਨੂੰ ਪਹਿਲਾਂ ਹੀ ਸੀ ।

ਘਟਨਾ ਦੀ ਜਾਣਾਕਰੀ ਦਿੰਦੇ ਪੁਲਿਸ ਅਫਸਰ

ਘਟਨਾ ਦੀ ਜਾਣਾਕਰੀ ਦਿੰਦੇ ਪੁਲਿਸ ਅਫਸਰ

ਜਦ ਕਰਿੰਦਾ ਸੋਨਾ ਲੈ ਕੇ ਬੱਸ ਵਿਚ ਚੜਿ੍ਹਆ ਤਾਂ ਉਸ ਨੂੰ ਉਕਤ ਥਾਣੇਦਾਰ ਨੇ ਇਹ ਕਹਿ ਕੇ ਥੱਲੇ ਉਤਾਰ ਲਿਆ ਕਿ ਉਹ ਸੀ. ਆਈ. ਏ . ਸਟਾਫ਼ ਬਰਨਾਲਾ ਦਾ ਮੁਲਾਜਮ ਹੈ ਤੇ ਉਸ ਦੇ ਸੋਨੇ ਦੀ ਪਰਖ ਕਰਨੀ ਹੈ ।

ਉਹ ਉਸ ਨੂੰ ਆਲਟੋ ਕਾਰ ‘ਚ ਇੱਥੋਂ 10 ਕਿੱਲੋਮੀਟਰ ਦੂਰ ਬਰਨਾਲਾ ਰੋਡ ‘ਤੇ ਪੈਂਦੇ ਪਿੰਡ ਤਾਮਕੋਟ ਕੋਲ ਲੈ ਗਿਆ ਤੇ ਸੋਨਾ ਖੋਹ ਕੇ ਉਸ ਨੂੰ ਥੱਲੇ ਉਤਾਰ ਦਿੱਤਾ ।ਮਾਮਲਾ ਪੁਲਿਸ ਕੋਲ ਪਹੰੁਚਣ ‘ਤੇ ਜਦ ਪੁਲਿਸ ਨੇ ਬੱਸ ਅੱਡੇ ਕੋਲ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਦੇਖੀ ਤਾਂ ਵਰਦੀਧਾਰੀ ਉਕਤ ਥਾਣੇਦਾਰ ਦੀ ਪਹਿਚਾਣ ਕਰਕੇ ਉਸ ਨੂੰ ਕਾਬੂ ਕਰ ਲਿਆ ਤੇ ਉਸ ਨੇ ਆਪਣਾ ਗੁਨਾਹ ਨੂੰ ਕਬੂਲ ਲਿਆ ।

ਪੁਲਿਸ ਅਧਿਕਾਰੀਆਂ ਅਨੁਸਾਰ ਦੋਸ਼ੀਆਂ ਖਿਲਾਫ਼ ਧਾਰਾ 384/419/342/34 ਆਈ. ਪੀ. ਸੀ. ਅਧੀਨ ਕਾਰਵਾਈ ਕੀਤੀ ਹੈ ।ਪੁਲਿਸ ਅਨੁਸਾਰ ਉਪਰੋਕਤ ਥਾਣੇਦਾਰ ਜੋ ਮੋਟਰਸਾਈਕਲ ਦੇ ਕਰਤੱਬਾਂ ਦਾ ਖਿਡਾਰੀ ਹੈ, ਕੁਝ ਵਰ੍ਹੇ ਪਹਿਲਾਂ ਵੀ ਜਾਅਲੀ ਕਰੰਸੀ ਦੇ ਮਾਮਲੇ ਵਿਚ ਜੇਲ੍ਹ ਦੀ ਹਵਾ ਖਾ ਚੁੱਕਾ ਹੈ ।ਰਘਵੀਰ ਸਿੰਘ ਸੰਧੂ ਐਸ. ਐਸ. ਪੀ. ਮਾਨਸਾ ਨੇ ਦੱਸਿਆ ਕਿ ਦੋਸ਼ੀ ਏ. ਐਸ. ਆਈ. ਅੰਗਰੇਜ਼ ਸਿੰਘ ਨੂੰ ਮੁਅੱਤਲ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

Share your views: