3 years ago
ਖਡੂਰ ਸਾਹਿਬ ਉੱਪ-ਚੋਣਾਂ: ਬਾਦਲ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਨਾਮਜ਼ਦਗੀ ਦਾਖਲ ਕੀਤੇ
3 years ago
ਭਾਰਤੀ ਜਨਤਾ ਪਾਰਟੀ ਨੇ ਪਾਰਟੀ ਦੀ ਕਮਾਨ ਫਿਰ ਅਮਿਤ ਸ਼ਾਹ ਨੂੰ ਸੌਂਪੀ
3 years ago
ਫਰਾਂਸ ਵਿੱਚ ਦਸਤਾਰ ਦੀ ਬਹਾਲੀ ਲਈ ਰਾਸ਼ਟਰਪਤੀ ਨੂੰ ਸਿੱਖ ਜੱਥੇਬੰਦੀ ਨੇ ਦਿੱਤਾ ਪੱਤਰ
3 years ago
ਸਰਬੱਤ ਖਾਲਸਾ ਤਾਲਮੇਲ ਕਮੇਟੀ ਨੇ ਸ਼੍ਰੀ ਖਡੂਰ ਸਾਹਿਬ ਦੀ ਉੱਪ ਚੋਣ ਨਾ ਲੜ੍ਹਨ ਦਾ ਕੀਤਾ ਐਲਾਨ
3 years ago
Dal Khalsa writes to visiting French President on Sikh issues
3 years ago
ਪਿੰਗਲਵਾੜਾ ਵਾਲੀ ਡਾ: ਇੰਦਰਜੀਤ ਕੌਰ
3 years ago
ਔਰਤਾਂ ਖ਼ਿਲਾਫ਼ ਵਧ ਰਹੇ ਜੁਰਮ : ਕੌਮੀ ਜੁਰਮ ਰਿਕਾਰਡ ਬਿਊਰੋ ਦੀ ਇੱਕ ਰਿਪੋਰਟ -ਕੁਲਦੀਪ
3 years ago
ਭਾਈ ਪਰਮਜੀਤ ਸਿੰਘ ਪੰਮੇ ਦੀ ਹਵਾਲਗੀ ਦਾ ਮਾਮਲਾ ਯੂਰਪੀਅਨ ਸੰਸਦ ਵਿੱਚ ਪੁੱਜਾ
3 years ago
ਖਡੂਰ ਸਾਹਿਬ ਉਪੱ ਚੋਣ: ਕਾਂਗਰਸ ਨੇ ਸ.ਰਮਨਜੀਤ ਸਿੰਘ ਸਿੱਕੀ ਨੂੰ ਹੀ ਆਪਣਾ ਉਮੀਦਵਾਰ ਐਲਾਨਿਆ
3 years ago
ਪੰਜਾਬ ਸਰਕਾਰ ਦੱਸੇ ਕਿ ਉਨ੍ਹਾਂ ਖਿ਼ਲਾਫ਼ ਕਿੰਨੇ ਤੇ ਕਿਹੜੇ ਮਾਮਲੇ ਦਰਜ ਹਨ: ਭਾਈ ਮੋਹਕਮ ਸਿੰਘ

ਨਿਊਯਾਰਕ (19 ਜਨਵਰੀ, 2015): ਅਮਰੀਕੀ ਹਵਾਈ ਕੰਪਨੀ ਖਿਲਾਫ ਇੱਕ ਸਿੱਖ ਨੌਜਵਾਨ ਅਤੇ ਉਸਦੇ ਮੁਸਲਮਾਨ ਦੋਸਤਾਂ ਨੇ ਮਾਨਹਾਨੀ ਦਾ ਮੁਕੱਦਮਾ ਅਦਾਲਤ ਵਿੱਚ ਦਾਇਰ ਕਰਵਾ ਦਿੱਤਾ ਹੈ।ਉਨ੍ਹਾਂ ਨੂੰ ਟੋਰਾਂਟੋ ਤੋਂ ਨਿਊਣਾਰਕ ਜਾਣ ਵਾਲੇ ਜਹਾਜ਼ ਤੋਂ ੳੇਤਾਰ ਦਿੱਤਾ ਗਿਆ ਸੀ।

ਕੇਸ ਮੁਤਾਬਕ ਜਦੋਂ ਉਹ ਜਹਾਜ਼ ਵਿੱਚ ਬੈਠੇ ਸਨ ਤਾਂ ਉਡਾਣ ਭਰਨ ਮੌਕੇ ਇਕ ਗੋਰੀ ਅਟੈਂਡੈਂਟ ਉਨ੍ਹਾਂ ਕੋਲ ਆਈ ਤੇ ਉਨ੍ਹਾਂ ਨੂੰ ਜਹਾਜ਼ ਵਿੱਚੋਂ ਬਾਹਰ ਜਾਣ ਲਈ ਆਖ ਦਿੱਤਾ। ਜਦੋਂ ਸਟਾਫ ਤੋਂ ਉਨ੍ਹਾਂ ਨਾਲ ਅਜਿਹਾ ਵਿਹਾਰ ਕਰਨ ਬਾਰੇ ਪੁੱਛਿਆ ਤਾਂ ਉਸ ਗੋਰੀ ਨੇ ਕਿਹਾ,‘ਤੁਸੀਂ ਬਾਹਰ ਚਲੇ ਜਾਓ’। ਉਸ ਨੇ ਇਹ ਵੀ ਕਿਹਾ ਕਿ ੳੁਨ੍ਹਾਂ ਚਾਰਾਂ ਦੀ ਮੌਜੂਦਗੀ ਨਾਲ ਬਾਕੀ ਦੇ ਯਾਤਰੀ ਖਾਸ ਤੌਰ ’ਤੇ ਪਾਇਲਟ ਸਹਿਜ ਮਹਿਸੂਸ ਨਹੀਂ ਕਰ ਰਹੇ। ਐਨੇ ਨੂੰ ਹੋਰ ਯਾਤਰੀ ਵੀ ਉਥੇ ਆ ਗਏ ਤੇ ਉਨ੍ਹਾਂ ਨੇ ਆਨੰਦ ਤੇ ਹੋਰਨਾਂ ’ਤੇ ਨਸਲੀ ਫਿਕਰੇ ਕਸੇ ਤੇ ਕਿਹਾ ਜੇ ਉਹ ਨਾ ਉਤਰੇ ਤਾਂ ਜਹਾਜ ਉਡਾਣ ਨਹੀਂ ਭਰੇਗਾ। ਉਨ੍ਹਾਂ ਦੇ ਉਤਰਨ ਬਾਅਦ ਹੀ ਜਹਾਜ਼ ਨੇ ਉਡਾਣ ਭਰੀ।

ਨਸਲੀ ਵਿਤਕਰੇ ਦਾ ਸ਼ਿਕਾਰ ਸਿੱਖ ਨੌਜਵਾਨ ਅਤੇ ਉਸਦੇ ਮੁਸਲਮਾਨ ਦੋਸਤ

ਨਸਲੀ ਵਿਤਕਰੇ ਦਾ ਸ਼ਿਕਾਰ ਸਿੱਖ ਨੌਜਵਾਨ ਅਤੇ ਉਸਦੇ ਮੁਸਲਮਾਨ ਦੋਸਤ

ਇਸ ਨਸਲੀ ਵਿਤਕਰੇ ਦੇ ਖਿਲਾਫ ਸਿੱਖ ਨੌਜਵਾਨ ਸ਼ਾਨ ਅਨੰਦ ਅਤੇ ਉਸ ਦੇ ਤਿੰਨ ਮੁਸਲਿਮ ਦੋਸਤ ਫੈਮੁਲ ਆਲਮ ਤੋਂ ਇਲਾਵਾ ਇਕ ਬੰਗਲਾਦੇਸ਼ੀ ਮੁਸਲਿਮ ਅਤੇ ਇਕ ਅਰਬ ਮੁਸਲਿਮ ਨੇ ਏਅਰਲਾਈਨ ਖਿਲਾਫ 90 ਲੱਖ ਡਾਲਰ ਮੁਆਵਜ਼ੇ ਦਾ ਕੇਸ ਦਾਇਰ ਕੀਤਾ ਹੈ ।

ਚਾਰੇ ਨੌਜਵਾਨਾਂ ਨੇ ਏਅਰ ਲਾਈਨ ‘ਤੇ ਨਸਲੀ ਵਿਤਕਰਾ ਕਰਨ ਦਾ ਦੋਸ਼ ਲਾਉਂਦੇ ਹੋਏ ਹਰੇਕ ਨੇ 10-10 ਲੱਖ ਡਾਲਰ ਹਾਨੀ ਪੂਰਤੀ ਮੁਆਵਜ਼ੇ ਅਤੇ 50 ਲੱਖ ਡਾਲਰ ਦੰਡਾਤਮਿਕ ਹਰਜ਼ਾਨੇ ਦੀ ਮੰਗ ਕੀਤੀ ਹੈ ।

ਸਿੱਖ ਨੌਜਵਾਨ ਸ਼ਾਹ ਅਨੰਦ ਜਿਸ ਨਾਲ ਉਸ ਦੇ ਤਿੰਨ ਮੁਸਲਿਮ ਦੋਸਤ ਫੈਮੁਲ ਆਲਮ ਤੋਂ ਇਲਾਵਾ ਇਕ ਬੰਗਲਾਦੇਸ਼ੀ ਮੁਸਲਿਮ ਅਤੇ ਇਕ ਅਰਬ ਮੁਸਲਿਮ (ਸਾਰੇ ਅਮਰੀਕੀ ਨਾਗਰਿਕ) ਸਨ ਨੂੰ ਪਿਛਲੇ ਮਹੀਨੇ ਟੋਰਾਂਟੋ ਤੋਂ ਨਿਊਯਾਰਕ ਜਾ ਰਹੀ ਉਡਾਨ 44718 ਚੋਂ ਉਨ੍ਹਾਂ ਦੀ ਨਸਲ ਅਤੇ ਰੰਗ ਦੇਖ ਕੇ ਜਹਾਜ਼ ਚੋਂ ਉਤਰਨ ਦਾ ਹੁਕਮ ਦਿੱਤਾ ਸੀ ।

ਬੰਗਲਾਦੇਸ਼ੀ ਮੁਸਲਿਮ ਅਤੇ ਅਰਬ ਮੁਸਲਿਮ ਦੀ ਕੇਵਲ ਡਬਲਯੂ. ਐਚ ਅਤੇ ਐਮ. ਕੇ. ਵਜੋਂ ਹੀ ਪਛਾਣ ਦੱਸੀ ਗਈ ਹੈ । ਅਨੰਦ ਤੇ ਆਲਮ ਨੇ ਜਹਾਜ਼ ਵਿਚ ਸਵਾਰ ਹੋਣ ਪਿੱਛੋਂ ਹੋਰ ਲੋਕਾਂ ਨਾਲੋਂ ਆਪਣੀਆਂ ਸੀਟਾਂ ਬਦਲ ਲਈਆਂ ਤਾਂ ਜੋ ਉਹ ਡਬਲਯੂ. ਐਚ ਅਤੇ ਐਮ. ਕੇ. ਦੇ ਨੇੜੇ ਬੈਠ ਸਕਣ ।

ਦਾਇਰ ਕੀਤੇ ਕੇਸ ਜਿਹੜਾ ਕਲ੍ਹ ਬਰੁਕਲਿਨ ਫੈਡਰਲ ਅਦਾਲਤ ਵਿਚ ਦਾਇਰ ਕੀਤਾ ਗਿਆ ਹੈ ਮੁਤਾਬਕ ਕਈ ਮਿੰਟ ਪਿੱਛੋਂ ਇਕ ਗੋਰੀ ਔਰਤ ਸਟਾਫ ਮੈਂਬਰ ਨੇ ਡਬਲਯੂ. ਐਚ. ਨੂੰ ਕਿਹਾ ਕਿ ਉਹ ਚਾਰੇ ਜਹਾਜ਼ ਤੋਂ ਹੇਠਾਂ ਉੱਤਰ ਜਾਣ । ਜਦੋਂ ਉਨ੍ਹਾਂ ਨੇ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਕਿਉਂ ਉਤਰਨ ਲਈ ਕਿਹਾ ਜਾ ਰਿਹਾ ਹੈ ਤਾਂ ਉੁਸ ਗੋਰੀ ਸਟਾਫ ਮੈਂਬਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਸ਼ਾਂਤਮਈ ਤਰੀਕੇ ਨਾਲ ਬਾਹਰ ਗੇਟ ‘ਤੇ ਚਲੇ ਜਾਣ ਅਤੇ ਅਗਲੀਆਂ ਹਦਾਇਤਾਂ ਦੀ ਉਡੀਕ ਕਰਨ । ਡਬਲਯੂ. ਐਚ. ਨੇ ਕਿਹਾ ਕਿ ਮੁਢਲੇ ਤੌਰ ‘ਤੇ ਉਸ ਨੂੰ ਇਕ ਅਪਰਾਧੀ ਵਾਂਗ ਮਹਿਸੂਸ ਕਰਵਾਇਆ ਗਿਆ ।

ਜਹਾਜ਼ ਦੇ ਜਾਣ ਪਿੱਛੋਂ ਏਅਰ ਲਾਈਨ ਦੇ ਏਜੰਟ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਇਸ ਲਈ ਜਹਾਜ਼ ‘ਤੇ ਨਹੀਂ ਭੇਜੇ ਜਾ ਸਕੇ ਕਿਉਂਕਿ ਜਹਾਜ਼ ਦਾ ਅਮਲਾ ਖਾਸਕਰ ਪਾਇਲਟ ਤੁਹਾਡੀ ਮੌਜੂਦਗੀ ਨਾਲ ਔਖ ਮਹਿਸੂਸ ਕਰ ਰਿਹਾ ਸੀ ਅਤੇ ਉਸ ਨੇ ਚਾਰੇ ਨੌਜਵਾਨਾਂ ਨੂੰ ਉਤਾਰਨ ਤੋਂ ਬਿਨਾਂ ਜਹਾਜ਼ ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ । ਜਹਾਜ਼ ਚਾਰੇ ਨੌਜਵਾਨਾਂ ਨੂੰ ਉਥੇ ਛੱਡ ਕੇ ਰਵਾਨਾ ਹੋ ਗਿਆ ।

ਕੇਸ ਵਿਚ ਦੋਸ਼ ਲਾਇਆ ਗਿਆ ਕਿ ਆਲਮ ਅਤੇ ਅਨੰਦ ਦੇ ਆਲੇ ਦੁਆਲੇ ਦੇ ਲੋਕਾਂ ਨੇ ਉਨ੍ਹਾਂ ‘ਤੇ ਨਸਲੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਆਪਣੇ ਬੱਚਿਆਂ ਨੂੰ ਇੰਜ ਚੁੱਕ ਲਿਆ ਜਿਵੇਂ ਕੁਝ ਵਾਪਰ ਗਿਆ ਹੋਵੇ ।

ਜ਼ਿਕਰਯੋਗ ਹੈ ਕਿ ਅਗਾਂਹ ਵਧੂ ਸਮਝੇ ਜਾਂਦੇ ਅਮਰੀਕੀ ਸਮਾਜ ਵਿੱਚ ਨਸਲੀ ਭੇਦਭਾਵ ਸਰਕਾਰ ਦੇ ਯਤਨਾਂ ਦੇ ਬਾਵਜੂਦ ਖਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ।ਅਮਰੀਕਾ ਵਿੱਚ ਵੱਸਦੇ ਸਿੱਖਾਂ, ਮੁਸਲਮਾਨਾਂ ਅਤੇ ਹੋਰ ਗੈਰ ਅਮਰੀਕੀ ਮੂਲ ਦੇ ਨਾਗਰਿਕਾਂ ਨੂੰ ਇਸਦਾ ਕਿਸੇ ਨਾ ਕਿਸੇ ਤਰਾਂ ਸ਼ਿਕਾਰ ਹੋਣਾਂ ਪੈਂਦਾ ਹੈ।

Share your views: