3 years ago
ਖਡੂਰ ਸਾਹਿਬ ਉੱਪ-ਚੋਣਾਂ: ਬਾਦਲ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਨਾਮਜ਼ਦਗੀ ਦਾਖਲ ਕੀਤੇ
3 years ago
ਭਾਰਤੀ ਜਨਤਾ ਪਾਰਟੀ ਨੇ ਪਾਰਟੀ ਦੀ ਕਮਾਨ ਫਿਰ ਅਮਿਤ ਸ਼ਾਹ ਨੂੰ ਸੌਂਪੀ
3 years ago
ਫਰਾਂਸ ਵਿੱਚ ਦਸਤਾਰ ਦੀ ਬਹਾਲੀ ਲਈ ਰਾਸ਼ਟਰਪਤੀ ਨੂੰ ਸਿੱਖ ਜੱਥੇਬੰਦੀ ਨੇ ਦਿੱਤਾ ਪੱਤਰ
3 years ago
ਸਰਬੱਤ ਖਾਲਸਾ ਤਾਲਮੇਲ ਕਮੇਟੀ ਨੇ ਸ਼੍ਰੀ ਖਡੂਰ ਸਾਹਿਬ ਦੀ ਉੱਪ ਚੋਣ ਨਾ ਲੜ੍ਹਨ ਦਾ ਕੀਤਾ ਐਲਾਨ
3 years ago
Dal Khalsa writes to visiting French President on Sikh issues
3 years ago
ਪਿੰਗਲਵਾੜਾ ਵਾਲੀ ਡਾ: ਇੰਦਰਜੀਤ ਕੌਰ
3 years ago
ਔਰਤਾਂ ਖ਼ਿਲਾਫ਼ ਵਧ ਰਹੇ ਜੁਰਮ : ਕੌਮੀ ਜੁਰਮ ਰਿਕਾਰਡ ਬਿਊਰੋ ਦੀ ਇੱਕ ਰਿਪੋਰਟ -ਕੁਲਦੀਪ
3 years ago
ਭਾਈ ਪਰਮਜੀਤ ਸਿੰਘ ਪੰਮੇ ਦੀ ਹਵਾਲਗੀ ਦਾ ਮਾਮਲਾ ਯੂਰਪੀਅਨ ਸੰਸਦ ਵਿੱਚ ਪੁੱਜਾ
3 years ago
ਖਡੂਰ ਸਾਹਿਬ ਉਪੱ ਚੋਣ: ਕਾਂਗਰਸ ਨੇ ਸ.ਰਮਨਜੀਤ ਸਿੰਘ ਸਿੱਕੀ ਨੂੰ ਹੀ ਆਪਣਾ ਉਮੀਦਵਾਰ ਐਲਾਨਿਆ
3 years ago
ਪੰਜਾਬ ਸਰਕਾਰ ਦੱਸੇ ਕਿ ਉਨ੍ਹਾਂ ਖਿ਼ਲਾਫ਼ ਕਿੰਨੇ ਤੇ ਕਿਹੜੇ ਮਾਮਲੇ ਦਰਜ ਹਨ: ਭਾਈ ਮੋਹਕਮ ਸਿੰਘ

ਹੈਦਰਾਬਾਦ (19 ਜਨਵਰੀ, 2016): ਭਾਜਪਾ ਦੀ ਵਿਦਿਆਰਥੀ ਸ਼ਾਖਾ ਏ. ਬੀ. ਵੀ. ਪੀ ਦੇ ਉੱਚ ਜਾਤੀਏ ਕਾਰਕੂਨਾਂ ਨਾਲ ਚੱਲ ਰਹੇ ਟਕਰਾਅ ਦੇ ਚੱਲਦਿਆਂ ਹੈਦਰਾਬਾਦ ਯੂਨੀਵਰਸਿਟੀ ਵਿਚ ਸਾਇੰਸ ਦੇ ਖੋਜਾਰਥੀ ਇਕ ਦਲਿਤ ਵਿਦਿਆਰਥੀ ਰੋਹਿਤ ਵੇਮੁਲਾ ਵੱਲੋਂ ਆਤਮ ਹੱਤਿਆ ਕਰਨ ਤੋਂ ਬਾਅਦ ਕਈ ਥਾਂਈ ਵਿਦਿਆਰਥੀਆਂ ਨੇ ਰੋਸ ਮੁਜ਼ਾਹਰੇ ਕਰਕੇ ਜ਼ਿਮੇਵਾਰ ਵਿਅਕਤੀਆਂ ਦੇ ਅਸਤੀਫਿਆਂ ਦੀ ਮੰਗ ਕੀਤੀ।

ਦਲਿਤ ਵਿਦਿਆਰਥੀ ਰੋਹਿਤ ਵੇਮੁਲਾ ਦੀ ਆਤਮ ਹੱਤਿਆ ਦੇ ਵਿਰੋਧ ਵਿੱਚ ਕੇਂਦਰੀ ਮੰਤਰੀ ਬੰਡਾਰੂ ਦੱਤਾਰੇਯਾ ਅਤੇ ਯੂਨੀਵਰਸਿਟੀ ਪ੍ਰਬੰਧਕਾਂ ਦੇ ਅਸਤੀਫੇ ਦੀ ਮੰਗ ਕਰਦਿਆਂ ਰੋਸ ਪ੍ਰਦਰਸ਼ਨ ਹੋ ਰਹੇ ਹਨ।ਇਕ ਸਥਾਨਕ ਸੰਗਠਨ ਨੇ ਉਨ੍ਹਾਂ ਦੇ ਘਰ ਬਾਹਰ ਪ੍ਰਦਰਸ਼ਨ ਕੀਤਾ, ਜਦਕਿ ਪੁਲਿਸ ਨੇ ਅਹਿਤਿਆਤ ਵਜੋਂ 37 ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈ ਲਿਆ । ਇਸ ਤੋਂ ਇਲਾਵਾ ਪੁਣੇ, ਮੁੰਬਈ ਸਮੇਤ ਹੋਰ ਥਾਵਾਂ ‘ਤੇ ਵੀ ਪ੍ਰਦਰਸ਼ਨ ਕੀਤੇ ਗਏ ।

ਮ੍ਰਿਤਕ ਮਹਿਤ ਦੇ ਭਰਾ ਅਤੇ ਮਾਂ ਨਾਲ ਰਾਹੁਲ ਗਾਂਧੀ ਅਤੇ ਰੋਸ ਪ੍ਰਦਰਸ਼ਨ ਕਰਦੇ ਵਿਦਿਆਰਥੀ

ਮ੍ਰਿਤਕ ਮਹਿਤ ਦੇ ਭਰਾ ਅਤੇ ਮਾਂ ਨਾਲ ਰਾਹੁਲ ਗਾਂਧੀ ਅਤੇ ਰੋਸ ਪ੍ਰਦਰਸ਼ਨ ਕਰਦੇ ਵਿਦਿਆਰਥੀ

 ਇਸ ਦੌਰਾਨ ਹੈਦਰਾਬਾਦ ਵਿਚ ਵਿਦਿਆਰਥੀਆਂ ਨੇ ਪੁਣੇ ਵਿਚ ਸੰਸਥਾ ਐਫ. ਟੀ. ਆਈ. ਆਈ. ਦੇ ਗੇਟ ਅੱਗੇ ਬੈਠ ਕੇ ਪ੍ਰਦਰਸ਼ਨ ਕੀਤਾ । ਇਸ ਮੁੱਦੇ ‘ਤੇ ਸਿਆਸਤ ਗਰਮਾ ਗਈ ਤੇ ਰਾਹੁਲ ਗਾਂਧੀ ਨੇ ਹੈਦਰਾਬਾਦ ਯੂਨੀਵਰਸਿਟੀ ਦਾ ਦੌਰਾ ਕੀਤਾ ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ।

ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਵਿਦਿਆਰਥੀ ਰੋਹਿਤ ਦੀ ਖੁਦਕੁਸ਼ੀ ਨੂੰ ਹੱਤਿਆ ਕਰਾਰ ਦਿੱਤਾ ਹੈ । ਕੇਂਦਰੀ ਮੰਤਰੀ ਬੰਡਾਰੂ ਦੱਤਾਰੇਯਾ, ਭਾਜਪਾ ਨੇਤਾ ਰਾਮ ਚੰਦਰ ਰਾਓ ਤੇ ਯੂਨੀਵਰਸਿਟੀ ਦੇ ਕੁਲਪਤੀ ਸਮੇਤ 4 ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ।

ਆਤਮ-ਹੱਤਿਆ ਕਰਨ ਵਾਲੇ ਵਿਦਿਆਰਥੀ ਰੋਹਿਤ ਯੂਨੀਵਰਸਿਟੀ ‘ਚੋਂ ਇਕ ਖਤ ਮਿਲਿਆ ਹੈ ਜਿਸ ਵਿਚ ਉਸ ਨੇ ਕਿਹਾ ਕਿ ਉਸ ਨੂੰ ਪਿਛਲੇ 7 ਮਹੀਨਿਆਂ ਤੋਂ ਫੈਲੋਸ਼ਿਪ ਨਹੀਂ ਮਿਲੀ ਸੀ । ਉਸ ਨੇ ਪੱਤਰ ਵਿਚ ਇਹ ਵੀ ਲਿਖਿਆ ਹੈ ਕਿ ਉਹ ਕਾਰਲ ਸਾਗਾਨ ਵਾਂਗ ਵਿਗਿਆਨ ਲੇਖਕ ਬਣਨਾ ਚਾਹੁੰਦਾ ਸੀ । ਰੋਹਿਤ ਨੇ ਪੱਤਰ ਵਿਚ ਲਿਖਿਆ, ‘ਜੇਕਰ ਤੁਸੀਂ…..ਜੋ ਇਸ ਪੱਤਰ ਨੂੰ ਪੜ੍ਹ ਰਹੇ ਹੋ…..ਮੇਰੇ ਲਈ ਕੁਝ ਕਰ ਸਕਦੇ ਹੋ…..ਤਾਂ ਮੈਨੂੰ ਮੇਰੀ 7 ਮਹੀਨੇ ਦੀ ਇਕ ਲੱਖ 75 ਹਜ਼ਾਰ ਦੀ ਫੈਲੋਸ਼ਿਪ ਮਿਲਣੀ ਹੈ । ਕਿਰਪਾ ਵੇਖਣਾ ਕਿ ਇਹ ਮੇਰੇ ਪਰਿਵਾਰ ਨੂੰ ਮਿਲ ਜਾਵੇ । ਮੈਂ ਰਾਮ ਜੀ ਨੂੰ ਲਗਭਗ 40 ਹਜ਼ਾਰ ਰੁਪਏ ਦੇਣੇ ਹਨ । ਉਨ੍ਹਾਂ ਕਦੇ ਇਹ ਵਾਪਸ ਨਹੀਂ ਮੰਗੇ ਪਰ ਕਿਰਪਾ ਕਰਕੇ ਇਨ੍ਹਾਂ ਵਿਚੋਂ ਇਹ ਰਕਮ ਉਨ੍ਹਾਂ ਨੂੰ ਦੇ ਦੇਣਾ ।’ ਰੋਹਿਤ ਨੇ ਲਿਖਿਆ, ”ਮੈਂ ਜਾਣਦਾ ਹਾਂ ਕਿ ਆਪ ਵਿਚੋਂ ਕੁਝ ਲੋਕਾਂ ਨੇ ਮੇਰੀ ਪਰਵਾਹ ਕੀਤੀ, ਮੈਨੂੰ ਪਿਆਰ ਦਿੱਤਾ । ਮੈਨੂੰ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ । ਮੈਨੂੰ ਹਮੇਸ਼ਾ ਖੁਦ ਨਾਲ ਸਮੱਸਿਆਵਾਂ ਰਹੀਆਂ । ਮੈਂ ਆਪਣੀ ਆਤਮਾ ਤੇ ਆਪਣੇ ਸਰੀਰ ਵਿਚਾਲੇ ਵਧਦੀ ਦੂਰੀ ਨੂੰ ਮਹਿਸੂਸ ਕਰਦਾ ਹਾਂ ਤੇ ਮੈਂ ਇਕ ਰਾਖਸ਼ ਬਣ ਗਿਆ ਹਾਂ ।”

ਇਸ ਦੌਰਾਨ ਰੋਹਿਤ ਖੁਦਕੁਸ਼ੀ ਮਾਮਲੇ ਵਿਚ ਕਾਂਗਰਸੀ ਨੇਤਾ ਦਿਗਵਿਜੇ ਸਿੰਘ ਨੇ ਦੋਸ਼ ਲਾਇਆ ਹੈ ਕਿ ਕੁਲਪਤੀਆਂ ਦੀ ਚੋਣ ਭਾਜਪਾ-ਆਰ.ਐਸ.ਐਸ. ਵੱਲੋਂ ਕੀਤੀ ਜਾ ਰਹੀ ਹੈ । ਸਿੱਖਿਆ ਦੀ ਬਜਾਏ ਉਨ੍ਹਾਂ ਦੀ ਰੁਚੀ ਏ. ਬੀ. ਵੀ. ਪੀ. ਨੂੰ ਉਤਸ਼ਾਹਿਤ ਕਰਨਾ ਹੈ । ਇਕ ਟਵੀਟ ਰਾਹੀਂ ਉਨ੍ਹਾਂ ਵਿਦਿਆਰਥੀ ਸ਼ਾਖਾਵਾਂ ਨੂੰ ‘ਫਿਰਕਾਪ੍ਰਸਤ ਤਾਕਤਾਂ’ ਨਾਲ ਲੜਨ ਲਈ ਇਕਜੁੱਟ ਹੋਣ ਲਈ ਕਿਹਾ ਹੈ ।

ਜ਼ਿਕਰਯੋਗ ਹੈ ਭਾਜਪਾ ਦੀ ਸਹਿਯੋਗੀ ਹਿੰਦੂਤਵੀ ਵਿਦਿਆਰਥੀ ਜੱਥੇਬੰਦੀ ਏ. ਬੀ. ਵੀ. ਪੀ. ਦੇ ਅਖੌਤੀ ਉੱਚਜਾਤੀ ਕਾਰਕੂਨਾਂ ਨਾਲ ਲੜਾਈ ਝਗੜਾ ਹੋਣ ਕਰਕੇ ਯੂਨੀਵਰਸਿਟੀ ਨੇ ਪੰਜ ਕਥਿਤ ਦਲਿਤ ਵਿਦਿਆਰਥੀਆਂ ਨੂੰ ਹੋਸਟਲ ਵਿੱਚੌਂ ਕੱਢ ਦਿੱਤਾ ਸੀ ਅਤੇ ਉਨ੍ਹਾਂ ਨੂੰ ਪਿਛਲ਼ੇ ਕਾਫੀ ਸਮੇਂ ਤੋਂ ਏ. ਬੀ. ਵੀ. ਪੀ. ਦੇ ਕਾਰਕੂਨਾਂ ਅਤੇ ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਤੰਗ-ਪ੍ਰੇਸ਼ਨ ਕੀਤਾ ਜਾ ਰਿਹਾ ਸੀ।

Share your views: