3 years ago
ਖਡੂਰ ਸਾਹਿਬ ਉੱਪ-ਚੋਣਾਂ: ਬਾਦਲ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਨਾਮਜ਼ਦਗੀ ਦਾਖਲ ਕੀਤੇ
3 years ago
ਭਾਰਤੀ ਜਨਤਾ ਪਾਰਟੀ ਨੇ ਪਾਰਟੀ ਦੀ ਕਮਾਨ ਫਿਰ ਅਮਿਤ ਸ਼ਾਹ ਨੂੰ ਸੌਂਪੀ
3 years ago
ਫਰਾਂਸ ਵਿੱਚ ਦਸਤਾਰ ਦੀ ਬਹਾਲੀ ਲਈ ਰਾਸ਼ਟਰਪਤੀ ਨੂੰ ਸਿੱਖ ਜੱਥੇਬੰਦੀ ਨੇ ਦਿੱਤਾ ਪੱਤਰ
3 years ago
ਸਰਬੱਤ ਖਾਲਸਾ ਤਾਲਮੇਲ ਕਮੇਟੀ ਨੇ ਸ਼੍ਰੀ ਖਡੂਰ ਸਾਹਿਬ ਦੀ ਉੱਪ ਚੋਣ ਨਾ ਲੜ੍ਹਨ ਦਾ ਕੀਤਾ ਐਲਾਨ
3 years ago
Dal Khalsa writes to visiting French President on Sikh issues
3 years ago
ਪਿੰਗਲਵਾੜਾ ਵਾਲੀ ਡਾ: ਇੰਦਰਜੀਤ ਕੌਰ
3 years ago
ਔਰਤਾਂ ਖ਼ਿਲਾਫ਼ ਵਧ ਰਹੇ ਜੁਰਮ : ਕੌਮੀ ਜੁਰਮ ਰਿਕਾਰਡ ਬਿਊਰੋ ਦੀ ਇੱਕ ਰਿਪੋਰਟ -ਕੁਲਦੀਪ
3 years ago
ਭਾਈ ਪਰਮਜੀਤ ਸਿੰਘ ਪੰਮੇ ਦੀ ਹਵਾਲਗੀ ਦਾ ਮਾਮਲਾ ਯੂਰਪੀਅਨ ਸੰਸਦ ਵਿੱਚ ਪੁੱਜਾ
3 years ago
ਖਡੂਰ ਸਾਹਿਬ ਉਪੱ ਚੋਣ: ਕਾਂਗਰਸ ਨੇ ਸ.ਰਮਨਜੀਤ ਸਿੰਘ ਸਿੱਕੀ ਨੂੰ ਹੀ ਆਪਣਾ ਉਮੀਦਵਾਰ ਐਲਾਨਿਆ
3 years ago
ਪੰਜਾਬ ਸਰਕਾਰ ਦੱਸੇ ਕਿ ਉਨ੍ਹਾਂ ਖਿ਼ਲਾਫ਼ ਕਿੰਨੇ ਤੇ ਕਿਹੜੇ ਮਾਮਲੇ ਦਰਜ ਹਨ: ਭਾਈ ਮੋਹਕਮ ਸਿੰਘ

ਸਿੱਖੀ ਅਣਖ ਅਤੇ ਗੈਰਤ ਦਾ ਮਾਰ੍ਗ ਹੈ ਜਿਸ ਉਤੇ ਚਲਦਿਆਂ ਸਿੱਖਾਂ ਨੇ ਅਨੇਕਾਂ ਹੀ ਕੁਰਬਾਨੀਆਂ ਦਿਤੀਆਂ ਨੇ ਸਂਘਰਸ਼ ਦੇ ਇਸ੍ ਮਾਰ੍ਗ ਵਿਚ ਅਨੇਕਾਂ ਉਤਰਾਅ ਚੜਾਅ ਆਏ ਅਤੇ ਅਨੇਕਾਂ ਹੀ ਵਾਰ ਇਸ੍ ਨੂਂ ਦਬਾਉਣ ਅਤੇ ਖਤਮ ਕਰਨ ਦੇ ਯਤਨ ਹੁਂਦੇ ਰਹੇ ਪਰ ਸਮੇਂ ਦੀਆਂ ਸਰਕਾਰਾਂ ਨੂਂ ਇਸ੍ ਕਂਮ ਵਿਚ ਅਸਫਲਤਾ ਹੀ ਹਥ ਲੱਗੀ | ਗੁਰੂਆਂ ਦੀ ਬਖਸ਼ੀ ਹੋਈ ਇਸ੍ ਸਿੱਖੀ ਨੂਂ ਬਚਾਉਣ ਲਈ ਅਨੇਕਾਂ ਸਾਕੇ, ਘੱਲੂਘਾਰੇ ਤੇ ਮੋਰਚੇ ਹੋਏ| ਇਹਨਾਂ ਵਿਚੋਂ ਜੈਤੋ ਦਾ ਮੋਰਚਾ ਵਿਸ਼ੇਸ਼ ਹੈ|

ਕਸਬਾ ਜੈਤੋ ਅਜਾਦੀ ਤੋਂ ਪਹਿਲਾਂ ਨਾਭਾ ਰਿਆਸਤ ਦਾ ਹਿੱਸਾ ਸੀ| ਨਾਭਾ ਦੇ ਮਹਾਰਾਜਾ ਰਿਪੁਦਮਨ ਨੇ ਆਪਣੀ ਤਾਜਪੋਸ਼ੀ ਸਿੱਖ ਰੀਤੀ- ਰਿਵਾਜਾ ਅਨੁਸਾਰ ਕਰਵਾਈ ਜਿਸ ਕਰਕੇ ਅਂਗਰੇਜ ਸਰਕਾਰ ਉਸ ਨਾਲ ਨਰਾਜ ਸੀ ਤੇ ਉਸ ਨੂਂ ਬਾਗੀ ਸਮਝਣ ਲੱਗ ਪਈ ਸੀ|ਗੁਰਦੁਆਰਾ ਪਰਬੰਧਕ ਕਮੇਟੀ ਵਲੋਂ 1921ਦੇ ਸਾਕਾ ਸ਼੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਸਿਖ ਸਂਗਤਾਂ ਨੂਂ ਕਾਲੀਆਂ ਦਸਤਾਰਾਂ ਅਤੇ ਦੁਪੱਟੇ ਸਜਾ ਕੇ ਥਾਂ-ਥਾਂ ਦੀਵਾਨ ਸਜਾਉਣ ਅਤੇ ਅਖਂਡ ਪਾਠ ਦੇ ਭੋਗ ਪਾਊਣ ਦੀ ਅਪੀਲ ਕੀਤੀ|

 ਜੈਤੋ ਦਾ ਮੋਰਚਾ

ਜੈਤੋ ਦਾ ਮੋਰਚਾ

ਮਹਾਰਾਜਾ ਰਿਪੁਦਮਨ ਨੇ ਵਿ ਇਸ੍ ਅਪੀਲ ਤੇ ਅਮਲ ਕੀਤਾ| ਅਂਗਰੇਜ ਸਰਕਾਰ ਤਾਂ ਪਹਿਲਾਂ ਹੀ ਮਹਾਰਾਜੇ ਦੇ ਖਿਲਾਫ ਸੀ| ਨਾਭਾ ਅਤੇ ਪਟਿਆਲਾ ਰਿਆਸਤ ਦੇ ਝਗੜੇ ਅਕਸਰ ਹੁਂਦੇ ਰਹਿਂਦੇ ਸੀ ਅੰਗਰੇਜ਼ ਸਰਕਾਰ ਨੇ ਇਸ੍ ਦਾ ਫਾਇਦਾ ਉਠਾਉਂਦਿਆ ਫੈਸਲਾ ਕਰਨ ਦਾ ਹੱਕ ਪ੍ਰਾਪ੍ਤ ਕਰਕੇ ਮਹਾਰਾਜਾ ਰਿਪੁਦਮਨ ਨੂਂ ਗੱਦੀ ਤੋਂ ਲਾਹ ਦਿਤਾ|

ਅਂਗਰੇਜ ਸਰਕਾਰ ਦਿ ਇਸ ਕਾਰਵਾਈ ਕਰਕੇ ਸਿਖਾਂ ਅੰਦਰ ਦਰ ਕਾਫੀ ਰੋਸ ਫੈਲ ਗਿਆ|ਇਸ੍ ਸਬੰਧ ਵਿਚ ਗੁਰਦੁਆਰਾ ਪਰਬੰਧਕ ਕਮੇਟੀ ਨੇ 9 ਸਤੰਬਰ ਨੂੰ ਸਭ ਥਾਂਵਾ ਤੇ ਨਾਭਾ ਦਿਵਸ ਮਨਾਉਣ ਦਾ ਫੈਸਲਾ ਲਿਆ|ਸਿਖ ਸਂਗਤਾਂ ਵਲੋਂ ਗੁਰਦੁਆਰਾ ਗਂਗਸਰ ਸਹਿਬ ਜੈਤੋ ਵਿਖੇ 25,26 ਅਤੇ 27 ਅਗਸਤ1923 ਨੂਂ ਦੀਵਾਨ ਸਜਾ ਕੇ ਰਾਜੇ ਦਿ ਬਹਾਲੀ ਲਈ ਮਤੇ ਪਾਸ ਕੀਤੇ ਗਏ|

14 ਸਤਂਬਰ 1923 ਈ: ਨੂਂ ਸਿੰਘਾਂ ਵਲੋਂ ਗੁਰਦੁਆਰਾ ਸ਼੍ਰੀ ਗਂਗਸਰ ਜੈਤੋ ਵਿਖੇ ਸ਼੍ਰੀ ਅਖੰਡ ਡ ਪਾਠ ਸਾਹਿਬ ਆਰੰਭ ਕੀਤਾ ਗਿਆ| ਸਰਕਾਰ ਦੇ ਹਥਿਆਰਬੰਦ ਸਿਪਾਹੀਆਂ ਸ਼੍ਰੀ ਗੁਰੂ ਗ੍ਰਂਥ ਸਾਹਿਬ ਦੀ ਬੀੜ ਅਤੇ ਅਖੰਡ ਪਾਠ ਕਰ ਰਹੇ ਸਿੰਘਾਂ ਨੂੰ ਚੁੱਕ ਲਿਆ ਗਿਆ|ਇਸ ਤਰਾਂ ਸ਼੍ਰੀ ਅਖਂਡ ਪਾਠ ਦੇ ਖੰਡਤ ਹੋਣ ਨਾਲ ਸਿੱਖਾਂ ਵਿੱਚ ਭਾਰੀ ਰੋਸ ਦੀ ਲਹਿਰ ਫੈਲ ਗਈ| ਅਖਂਡ ਪਾਠ ਆਰੰਭ ਕਰਨ ਲਈ ਗੁਰਦੁਆਰਾ ਪਰਬੰਧਕ ਕਮੇਟੀ ਨੇ ਰੋਜਾਨਾ 25-25 ਸਿਘਾਂ ਦਾ ਜੱਥਾ ਜੈਤੋ ਭੇਜਣ ਦਾ ਫੈਸਲਾ ਕੀਤਾ|

ਪਹਿਲਾ ਜੱਥਾ ਸ਼੍ਰੀ ਅਕਾਲ ਤਖਤ ਤੋਂ ਪੈਦਲ ਰਵਾਨਾ ਹੋਇਆ ਜੈਤੋ ਪਹੁੰਚਣ ਤੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਤੋਂ ਪਹਿਲਾ ਹੀ ਜਥੇ ਨੂਂ ਗਰਿਫਤਾਰ ਕਰ ਲਿਆ ਗਿਆ ਪਰ ਜਥੇ ਨੇ ਸ਼ਾਂਤਮਈ ਰਹਿਣ ਦਾ ਪਰਣ ਲਿਆ ਹੋਇਆ ਸੀ| ਇਸ੍ ਤਰਾਂ ਹਰ ਰੋਜ 25-25 ਸਿਘਾਂ ਦੇ ਜਥੇ ਅਕਾਲ ਤਖਤ ਸਾਹਿਬ ਤੋਂ ਰਾਵਾਨਾ ਹੁੰਦੇ ਜਿਨਾਂ ਨੂਂ ਗਰਿਫਤਾਰ ਕਰ ਲਿਆ ਜਾਂਦਾ| ਅਂਗਰੇਜ ਸਰਕਾਰ ਨੇ ਕਮੇਟੀ ਨੂਂ ਕਾਨੂਂਨ ਵਿਰੁੱਧ ਧ ਕਰਾਰ ਦਿਤਾ ਅਤੇ ਮੋਢੀ ਸਿੱਖਾਂ ਦੀ ਗਰਿਫਤਾਰੀ ਦੇ ਵਰਂਟ ਜਾਰੀ ਕੀਤੇ ਗਏ| 13-14 ਅਕਤੂਬਰ ਦੀ ਵਿਚਕਾਰਲੀ ਰਾਤ ਨੂਂ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਸ਼ਰੋਮਣੀ ਅਕਾਲੀ ਦਲ ਦੇ ਮੁਖੀ ਲੀਡਰਾਂ ਨੂਂ ਗਰਿਫਤਾਰ ਕਰ ਲਿਆ ਗਿਆ| ਇਸ ਕਾਰਵਾਈ ਕਰਕੇ ਅਂਗਰੇਜ ਸਰਾਕਾਰ ਵਿਰੁਧ ਰੋਸ ਹੋਰ ਤੇਜ ਹੋ ਗਿਆ| ਹੁਣ 25-25 ਦੀ ਜਗਾ 500-500 ਸਿਘਾਂ ਦੇ ਜਥੇ ਭੇਜੇ ਜਾਣ ਦਾ ਫੈਸਲਾ ਕੀਤਾ ਗਿਆ|


ਸ਼੍ਰੀ ਅਕਾਲ ਤਖਤ ਸਾਹਿਬ ਤੋਂ 500 ਸਿੰਘਾਂ ਦਾ ਪਹਿਲਾ ਜੱਥਾ ਜੈਤੋ ਵਿਚ ਖੰਡਤ ਹੋਏ ਸ਼੍ਰੀ ਅਖੰਡ ਪਾਠ ਨੂਂ ਮੁੜ ਤੋਂ ਅਰੰਭ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸਾ ਸੋਧ ਕੇ ਤੁਰਿਆ| ਰਸਤੇ ਵਿਚ ਇਹ ਜੱਥਾ ਵੱਖ ਵੱ�ਖ ਥਾਂਵਾ ਤੇ ਹੁੰਦਾ ਹੋਇਆ ਇਹ ਜੱਥਾ 20 ਫਰਵਰੀ ਨੂੰ ਫਰੀਦਕੋਟ ਦੇ ਪਿਂਡ ਬਰਗਾੜੀ ਪਹੁਂਚਿਆ| 21 ਫਰਵਰੀ ਨੂਂ ਜੱਥਾ ਇਥੋਂ ਜੈਤੋ ਵੱਲ ਰਵਾਨਾ ਹੋਇਆ | ਜੱਥੇ ਵਿਚ ਹਜਾਰਾ ਦੀ ਗਿਣਤੀ ਵਿਚ ਸੰਗਤ ਸੀ|

ਨਾਭਾ ਰਾਜ ਦੀ ਹੱਦ ਅੰਦਰ ਦਾਖਲ ਹੋਣ ਤੇ ਜੱਥੇ ਨੂੰ ਰੋਕ ਲਿਆ ਗਿਆ| ਗੁਰਦੁਆਰਾ ਗੰਗਸਰ ਸਾਹਿਬ ਨੂੰ ਜਾਣ ਵਾਲੇ ਰਸਤੇ ਤੇ ਅਂਗਰੋਜੀ ਫੋਜ ਤਿਆਰ ਬਰ ਤਿਆਰ ਖੜੀ ਸੀ| ਜਥਾ.ਜਦ ਟਿਬੀ ਸਾਹਿਬ ਵਲ ਵਧਿਆ ਅਂਗਰੇਜ ਅਫਸਰ ਵਿਲਸਨ ਜਾਨਸਟਨ ਨੇ ਗੋਲ਼ੀ ਚਲਾਉਣ ਦਾ ਹੁਕਮ ਦੇ ਦਿਤਾ ਤਿੰਨ ਪਾਸਿਆਂ ਤੋਂ ਸੰਗਤ ਉਤੇ ਗੋਲ਼ੀ ਚਲ ਪਈ|


ਜੱਥਾ ਵਰਦੀਆਂ ਗੋਲੀਆਂ ਵਿਚ ਹੀ ਗੁਰਦੁਆਰਾ ਟਿਬੀ ਸਾਹਿਬ ਪਹੁੰਚਿਆ । | ਜੱਥੇ ਵਿੱਚਲੀ ਸੰਗਤ ਵੱਡੀ ਗਿਣਤੀ ਵਿਚ ਜਖਮੀ ਤੇ ਸ਼ਹੀਦ ਹੋ ਚੁੱਕੀ ਸੀ| ਬਚੇ ਹੋਏ ਸਿਂਘ ਗੁਰਦੁਆਰਾ ਟਿਬੀ ਸਾਹਿਬ ਤੋਂ ਗੁਰਦੁਆਰਾ ਗਂਗਸਰ ਸਾਹਿਬ ਵਲ ਵਧਣ ਲਗੇ,ਪਰ ਘੋੜ ਸਵਾਰ ਫੌਜੀ ਦਸਤਿਆਂ ਨੇ ਓਨਾ ਦਾ ਰਾਹ ਰੋਕ ਲਿਆ| ਬਚੀ ਹੋਈ ਸਂਗਤ ਅਤੇ ਸਿਂਘਾਂ ਨੂਂ ਗਰਿਫਤਾਰ ਕਰ ਲਿਆ ਗਿਆ|

ਜੈਤੋ ਵਿਚ ਹੋਏ ਇਸ੍ ਦੁਖਦਾਈ ਕਾਂਡ ਦਿ ਖਬਰ ਚਾਰੇ ਪਾਸੇ ਫੈਲ ਗਈ| ਜੈਤੋ ਦੀ ਇਸ੍ ਘਟਨਾ ਨੇ ਸਿਖਾ ਦੇ ਜੋਸ਼ ਨੂਂ ਹੋਰ ਪ੍ਰਚਂਡ ਕੀਤਾ| ਇਸ੍ ਤੋਂ ਬਾਅਦ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ 500-500 ਸਿਂਘਾਂ ਦੇ ਜੱਥੇ ਜਾਂਦੇ ਰਹੇ| ਜਥੇ ਭੇਜਣ ਦਾ ਸਿਲਸਿਲਾ ਓਦੋਂ ਤਕ ਚਲਦਾ ਰਿਹਾ,ਜਦੋ ਤਕ ਅਂਗਰੇਜ ਸਰਕਾਰ ਨੇ ਸਿਂਘਾਂ ਨੂਂ ਸ਼੍ਰੀ ਅਖਂਡ ਪਾਠ ਸਾਹਿਬ ਸੁਰੂ ਕਰਨ ਦੀ ਇਜਾਜਤ ਨਾ ਦੇ ਦਿਤੀ|

ਅੰਤ 21 ਜੁਲਾਈ 1925 ਈ: ਨੂਂ ਸ਼੍ਰੀ ਅਖਂਡ ਪਾਠਾਂ ਦੀ ਲੜੀ ਅਰੰਭ ਕੀਤੀ ਗਈ| ਇਸ੍ ਤਰਾਂ ਅਂਗਰੇਜ ਸਰਕਾਰ ਨੂੰ ਸਿੱਖਾਂ ਦੇ ਜਜਬੇ ਅਗੇ ਝੁਕਣਾ ਪਿਆ ਅਤੇ ਖਾਲਸੇ ਦੀ ਜਿੱਤ ਹੋਈ|

Share your views: