3 years ago
ਖਡੂਰ ਸਾਹਿਬ ਉੱਪ-ਚੋਣਾਂ: ਬਾਦਲ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਨਾਮਜ਼ਦਗੀ ਦਾਖਲ ਕੀਤੇ
3 years ago
ਭਾਰਤੀ ਜਨਤਾ ਪਾਰਟੀ ਨੇ ਪਾਰਟੀ ਦੀ ਕਮਾਨ ਫਿਰ ਅਮਿਤ ਸ਼ਾਹ ਨੂੰ ਸੌਂਪੀ
3 years ago
ਫਰਾਂਸ ਵਿੱਚ ਦਸਤਾਰ ਦੀ ਬਹਾਲੀ ਲਈ ਰਾਸ਼ਟਰਪਤੀ ਨੂੰ ਸਿੱਖ ਜੱਥੇਬੰਦੀ ਨੇ ਦਿੱਤਾ ਪੱਤਰ
3 years ago
ਸਰਬੱਤ ਖਾਲਸਾ ਤਾਲਮੇਲ ਕਮੇਟੀ ਨੇ ਸ਼੍ਰੀ ਖਡੂਰ ਸਾਹਿਬ ਦੀ ਉੱਪ ਚੋਣ ਨਾ ਲੜ੍ਹਨ ਦਾ ਕੀਤਾ ਐਲਾਨ
3 years ago
Dal Khalsa writes to visiting French President on Sikh issues
3 years ago
ਪਿੰਗਲਵਾੜਾ ਵਾਲੀ ਡਾ: ਇੰਦਰਜੀਤ ਕੌਰ
3 years ago
ਔਰਤਾਂ ਖ਼ਿਲਾਫ਼ ਵਧ ਰਹੇ ਜੁਰਮ : ਕੌਮੀ ਜੁਰਮ ਰਿਕਾਰਡ ਬਿਊਰੋ ਦੀ ਇੱਕ ਰਿਪੋਰਟ -ਕੁਲਦੀਪ
3 years ago
ਭਾਈ ਪਰਮਜੀਤ ਸਿੰਘ ਪੰਮੇ ਦੀ ਹਵਾਲਗੀ ਦਾ ਮਾਮਲਾ ਯੂਰਪੀਅਨ ਸੰਸਦ ਵਿੱਚ ਪੁੱਜਾ
3 years ago
ਖਡੂਰ ਸਾਹਿਬ ਉਪੱ ਚੋਣ: ਕਾਂਗਰਸ ਨੇ ਸ.ਰਮਨਜੀਤ ਸਿੰਘ ਸਿੱਕੀ ਨੂੰ ਹੀ ਆਪਣਾ ਉਮੀਦਵਾਰ ਐਲਾਨਿਆ
3 years ago
ਪੰਜਾਬ ਸਰਕਾਰ ਦੱਸੇ ਕਿ ਉਨ੍ਹਾਂ ਖਿ਼ਲਾਫ਼ ਕਿੰਨੇ ਤੇ ਕਿਹੜੇ ਮਾਮਲੇ ਦਰਜ ਹਨ: ਭਾਈ ਮੋਹਕਮ ਸਿੰਘ

ਲੰਡਨ (14 ਜਨਵਰੀ, 2016): ਪੁਰਤਗਾਲ ‘ਚ ਗ੍ਰਿਫ਼ਤਾਰ ਕੀਤੇ ਗਏ ਭਾਈ ਪ੍ਰਮਜੀਤ ਸਿੰਘ ਪੰਮਾ ਦਾ ਕੇਸ ਹੁਣ ਬਰਤਾਨਵੀ ਸੰਸਦ ‘ਚ ਵੀ ਪੁੱਜ ਚੁੱਕਾ ਹੈ। ਇਸ ਕੇਸ ‘ਚ ਬ੍ਰਮਿੰਘਮ ਦੇ ਐਮ.ਪੀ. ਜੌਹਨ ਸਪੈਲਰ ਵਲੋਂ ਅਗਵਾਈ ਕੀਤੀ ਜਾ ਰਹੀ ਹੈ।

ਭਾਰਤ ਸਰਕਾਰ ਦੀ ਬਿਨ੍ਹਾਂ ‘ਤੇ ਇੰਟਰਪੋਲ ਵੱਲੋਂ ਗ੍ਰਿਫ਼ਤਾਰ ਬਰਤਾਨਵੀਂ ਨਾਗਰਿਕ ਭਾਈ ਪਰਮਜੀਤ ਸਿੰਘ ਪੰਮਾਂ ਦੇ ਮਾਮਲੇ ਵਿੱਚ ਅੱਜ ਬ੍ਰਮਿੰਘਮ ਦੇ ਐਮ.ਪੀ. ਜੌਹਨ ਸਪੈਲਰ ਨੇ ਬਰਤਾਨਵੀ ਸੰਸਦ ਵਿੱਚ  ਵਿਦੇਸ਼ ਮੰਤਰੀ ਫਿਲਪ ਹੈਮੰਡ ਤੋਂ ਭਾਈ ਪੰਮੇ ਦੀ ਪੁਰਤਗਾਲ ਤੋਂ ਰਿਹਾਈ ਬਾਰੇ ਸਰਕਾਰ ਵੱਲੋਂ ਕੀਤੀ ਜਾ ਰਹੀ ਚਾਰਜੋਈ ਬਾਰੇ ਪੁੱਛਿਆ।

ਭਾਈ ਪਰਮਜੀਤ ਸਿੰਘ ਪੰਮਾ ਪੁਲਿਸ ਹਿਰਾਸਤ ਵਿੱਚ

ਭਾਈ ਪਰਮਜੀਤ ਸਿੰਘ ਪੰਮਾ ਪੁਲਿਸ ਹਿਰਾਸਤ ਵਿੱਚ (ਫਾਈਲ ਫੋਟੋ)

ਬਰਤਾਨਵੀ ਸੰਸਦ ‘ਚ ਉਨ੍ਹਾਂ ਭਾਈ ਪੰਮਾ ਦੇ ਕੇਸ ਬਾਰੇ ਸਾਥੀ ਸੰਸਦ ਮੈਂਬਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਈ ਪੰਮਾ ਯੂ.ਕੇ. ‘ਚ ਰਾਜਸੀ ਸ਼ਰਨ ਵਿਚ ਹੈ ਤੇ ਇਸ ਕੇਸ ਦੀ ਪੈਰਵਾਈ ਬਰਤਾਨਵੀ ਸਰਕਾਰ ਕਿਸ ਤਰ੍ਹਾਂ ਕਰ ਰਹੀ ਹੈ, ਜਿਸ ਦੇ ਜਵਾਬ ‘ਚ ਬਰਤਾਨਵੀ ਵਿਦੇਸ਼ ਮੰਤਰੀ ਫਿਲਪ ਹੈਮੰਡ ਨੇ ਕਿਹਾ ਕਿ ਬਰਤਾਨਵੀ ਸਰਕਾਰ ਇਸ ਕੇਸ ਨੂੰ ਬਹੁਤ ਹੀ ਨੇੜੇ ਤੋਂ ਵੇਖ ਰਹੀ ਹੈ।

ਉਨ੍ਹਾਂ ਕਿਹਾ ਕਿ ਭਾਰਤ ਅਜੇ ਤੱਕ ਭਾਈ ਪੰਮਾ ਖ਼ਿਲਾਫ਼ ਹਵਾਲਗੀ ਸਬੰਧੀ ਕੋਈ ਲੋੜੀਂਦੇ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਵਿਦੇਸ਼ ਮੰਤਰੀ ਨੇ ਕਿਹਾ ਕਿ ਜਿਉਂ ਹੀ ਸਾਰੇ ਤੱਥ ਸਾਹਮਣੇ ਆਉਣਗੇ ਅਸੀਂ ਤੁਰੰਤ ਅਗਲੇਰੀ ਕਾਰਵਾਈ ਲਈ ਫ਼ੈਸਲਾ ਲਵਾਂਗੇ। ਆਖਰ ‘ਚ ਪੁਰਤਗਾਲ ਅਥਾਰਟੀ ਨੇ ਭਾਈ ਪੰਮਾ ਦੇ ਕੇਸ ‘ਚ ਅਮਲ ਕਰਨਾ ਹੈ ਤੇ ਉਹ ਫ਼ੈਸਲਾ ਕਰਨਗੇ ਕਿ ਉਸ ਨੂੰ ਭਾਰਤ ਹਵਾਲੇ ਕਰਨਾ ਹੈ ਜਾਂ ਨਹੀਂ।

ਦੂਜੇ ਪਾਸੇ ਭਾਈ ਪੰਮਾ ਦੀ ਰਿਹਾਈ ਲਈ ਐਮ. ਪੀ. ਜੌਹਨ ਸਪੈਲਰ ਤੇ ਕੌਂਸਲਰ ਪ੍ਰੀਤ ਗਿੱਲ ਵਲੋਂ ਜ਼ੋਰਦਾਰ ਮੁਹਿੰਮ ਜਾਰੀ ਹੈ।

Share your views: