3 years ago
ਖਡੂਰ ਸਾਹਿਬ ਉੱਪ-ਚੋਣਾਂ: ਬਾਦਲ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਨਾਮਜ਼ਦਗੀ ਦਾਖਲ ਕੀਤੇ
3 years ago
ਭਾਰਤੀ ਜਨਤਾ ਪਾਰਟੀ ਨੇ ਪਾਰਟੀ ਦੀ ਕਮਾਨ ਫਿਰ ਅਮਿਤ ਸ਼ਾਹ ਨੂੰ ਸੌਂਪੀ
3 years ago
ਫਰਾਂਸ ਵਿੱਚ ਦਸਤਾਰ ਦੀ ਬਹਾਲੀ ਲਈ ਰਾਸ਼ਟਰਪਤੀ ਨੂੰ ਸਿੱਖ ਜੱਥੇਬੰਦੀ ਨੇ ਦਿੱਤਾ ਪੱਤਰ
3 years ago
ਸਰਬੱਤ ਖਾਲਸਾ ਤਾਲਮੇਲ ਕਮੇਟੀ ਨੇ ਸ਼੍ਰੀ ਖਡੂਰ ਸਾਹਿਬ ਦੀ ਉੱਪ ਚੋਣ ਨਾ ਲੜ੍ਹਨ ਦਾ ਕੀਤਾ ਐਲਾਨ
3 years ago
Dal Khalsa writes to visiting French President on Sikh issues
3 years ago
ਪਿੰਗਲਵਾੜਾ ਵਾਲੀ ਡਾ: ਇੰਦਰਜੀਤ ਕੌਰ
3 years ago
ਔਰਤਾਂ ਖ਼ਿਲਾਫ਼ ਵਧ ਰਹੇ ਜੁਰਮ : ਕੌਮੀ ਜੁਰਮ ਰਿਕਾਰਡ ਬਿਊਰੋ ਦੀ ਇੱਕ ਰਿਪੋਰਟ -ਕੁਲਦੀਪ
3 years ago
ਭਾਈ ਪਰਮਜੀਤ ਸਿੰਘ ਪੰਮੇ ਦੀ ਹਵਾਲਗੀ ਦਾ ਮਾਮਲਾ ਯੂਰਪੀਅਨ ਸੰਸਦ ਵਿੱਚ ਪੁੱਜਾ
3 years ago
ਖਡੂਰ ਸਾਹਿਬ ਉਪੱ ਚੋਣ: ਕਾਂਗਰਸ ਨੇ ਸ.ਰਮਨਜੀਤ ਸਿੰਘ ਸਿੱਕੀ ਨੂੰ ਹੀ ਆਪਣਾ ਉਮੀਦਵਾਰ ਐਲਾਨਿਆ
3 years ago
ਪੰਜਾਬ ਸਰਕਾਰ ਦੱਸੇ ਕਿ ਉਨ੍ਹਾਂ ਖਿ਼ਲਾਫ਼ ਕਿੰਨੇ ਤੇ ਕਿਹੜੇ ਮਾਮਲੇ ਦਰਜ ਹਨ: ਭਾਈ ਮੋਹਕਮ ਸਿੰਘ

ਨਵੀਂ ਦਿੱਲੀ(10 ਜਨਵਰੀ, 2016): ਰਾਮ ਮੰਦਰ ‘ਤੇ ਚੱਲ ਰਹੇ ਸੈਮੀਨਾਰ ਦੌਰਾਨ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ ਦਿੱਲੀ ਯੂਨੀਵਰਸਿਟੀ ‘ਚ ਰਾਮ ਮੰਦਰ ਬਾਰੇ ਕਰਵਾਏ ਜਾ ਰਹੇ ਸੈਮੀਨਾਰ ਦੇ ਦੂਜੇ ਅਤੇ ਆਖ਼ਰੀ ਦਿਨ ਕਿਹਾ, ”ਰਾਮ ਮੰਦਰ ਮਾਮਲੇ ‘ਚ ਅਦਾਲਤ ਅੰਦਰ ਜੇਤੂ ਹੋਣ ‘ਤੇ ਮਥੁਰਾ ਦੇ ਕ੍ਰਿਸ਼ਨ ਮੰਦਰ ਅਤੇ ਕਾਸ਼ੀ ਵਿਸ਼ਵਨਾਥ ‘ਚ ਅਸੀਂ ਆਸਾਨੀ ਨਾਲ ਜਿੱਤ ਜਾਵਾਂਗੇ ਕਿਉਾਕਿ ਸਬੂਤ ਬਿਲਕੁਲ ਸਪੱਸ਼ਟ ਹਨ । ਇਹ ਜ਼ਿਆਦਾ ਮੁਸ਼ਕਲ ਮਾਮਲਾ ਹੈ ।”

ਸੁਬਰਾਮਨੀਅਮ ਸਵਾਮੀ

ਸੁਬਰਾਮਨੀਅਮ ਸਵਾਮੀ

ਰਾਮ ਮੰਦਰ ‘ਤੇ ਚੱਲ ਰਹੇ ਸੈਮੀਨਾਰ ਦੌਰਾਨ ਸਵਾਮੀ ਨੇ ਅੱਜ ਦਾਅਵਾ ਕੀਤਾ ਕਿ ਅਯੋਧਿਆ ‘ਚ ਰਾਮ ਮੰਦਰ ਉਸਾਰੀ ਦਾ ਕੰਮ ਇਸ ਸਾਲ ਦਾ ਅਖ਼ੀਰ ਹੋਣ ਤੋਂ ਪਹਿਲਾਂ ਸ਼ੁਰੂ ਹੋ ਸਕਦਾ ਹੈ । ਉਨ੍ਹਾਂ ਉਮੀਦ ਪ੍ਰਗਟਾਈ ਕਿ ਅਯੋਧਿਆ ‘ਚ ਵਿਵਾਦਮਈ ਥਾਂ ਮੰਦਰ ਦੀ ਉਸਾਰੀ ਦਾ ਰਾਹ ਸੁਪਰੀਮ ਕੋਰਟ ਦੇ ਆਖ਼ਰੀ ਫ਼ੈਸਲੇ ਨਾਲ ਪੱਧਰਾ ਹੋਵੇਗਾ ।

ਸਵਾਮੀ ਨੇ ਅੱਜ ਇਕ ਹੋਰ ਵਿਵਾਦਮਈ ਬਿਆਨ ਦਿੰਦਿਆਂ ਕਿਹਾ ਕਿ ਮੁਸਲਮਾਨ ਭਾਰਤ ਅੰਦਰ ਪੁਰਾਤਨ ਤਿੰਨ ਹਿੰਦੂ ਮੰਦਰ ਬਣਨ ਦੇਣ ਨਹੀਂ ਤਾਂ ਮਹਾਂਭਾਰਤ ਵਰਗੀ ਜੰਗ ਹੋ ਸਕਦੀ ਹੈ ।

ਅਪਣੇ ਇਕ ਟਵੀਟ ‘ਚ ਸਵਾਮੀ ਨੇ ਕਿਹਾ, ”ਅਸੀਂ ਹਿੰਦੂ, ਮੁਸਲਮਾਨਾਂ ਨੂੰ ਭਗਵਾਨ ਕ੍ਰਿਸ਼ਨ ਦਾ ਪੈਕੇਜ ਦੇ ਰਹੇ ਹਾਂ । ਸਾਨੂੰ ਤਿੰਨ ਮੰਦਰ ਦਿਉ ਅਤੇ 39997 ਮਸਜਿਦਾਂ ਰੱਖ ਲਉ । ਮੈਨੂੰ ਉਮੀਦ ਹੈ ਕਿ ਮੁਸਲਮਾਨ ਆਗੂ ਦੁਰਯੋਧਨ ਨਹੀਂ ਬਣਨਗੇ ।”

ਉੁਨ੍ਹਾਂ ਕਿਹਾ ਕਿ ਅਯੋਧਿਆ ‘ਚ ਸਰਯੂ ਨਦੀ ਦੇ ਨੇੜੇ ਇਕ ਹੋਰ ਮਸਜਿਦ ਬਣ ਸਕਦੀ ਹੈ । ਨਾਲ ਹੀ ਉਨ੍ਹਾਂ ਕਿਹਾ ਕਿ ਇਹ ਮਸਜਿਦ ਬਾਬਰ ਦੇ ਨਾਮ ‘ਤੇ ਨਹੀਂ ਹੋਵੇਗੀ ।

ਇਸ ਤੋਂ ਇਲਾਵਾ ਵਧੀਕ ਸਾਲੀਸੀਟਰ ਜਨਰਲ ਅਸ਼ੋਕ ਮੇਹਤਾ ਅਤੇ ਜੀ. ਰਾਜਗੋਪਾਲਨ ਨੇ ਮਾਮਲੇ ਦੇ ਕਾਨੂੰਨੀ ਮੁੱਦਿਆਂ ਅਤੇ ਸਬੂਤਾਂ ਬਾਰੇ ਅਪਣੇ ਵਿਚਾਰ ਰੱਖੇ । ਰਾਜਗੋਪਾਲਨ ਨੇ ਦਾਅਵਾ ਕੀਤਾ ਕਿ ਮੰਦਰ ਉਸਾਰੀ ਦੇ ਹੱਕ ‘ਚ ਮਜ਼ਬੂਤ ਸਬੂਤ ਹਨ । ਕੁੱਝ ਬੁਲਾਰਿਆਂ ਨੇ ਮਾਮਲੇ ਦੀ ਕਾਨੂੰਨੀ ਪ੍ਰਕਿਰਿਆ ਬਾਰੇ ਚਿੰਤਾ ਪ੍ਰਗਟਾਈ । ਅੱਜ ਇਕ ਪ੍ਰੈੱਸ ਕਾਨਫ਼ਰੰਸ ਵੀ ਹੋਣੀ ਸੀ ਜਿਸ ਨੂੰ ਮੰਗਲਵਾਰ ਲਈ ਟਾਲ ਦਿਤਾ ਗਿਆ ।

Share your views: