2 years ago
ਖਡੂਰ ਸਾਹਿਬ ਉੱਪ-ਚੋਣਾਂ: ਬਾਦਲ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਨਾਮਜ਼ਦਗੀ ਦਾਖਲ ਕੀਤੇ
2 years ago
ਭਾਰਤੀ ਜਨਤਾ ਪਾਰਟੀ ਨੇ ਪਾਰਟੀ ਦੀ ਕਮਾਨ ਫਿਰ ਅਮਿਤ ਸ਼ਾਹ ਨੂੰ ਸੌਂਪੀ
2 years ago
ਫਰਾਂਸ ਵਿੱਚ ਦਸਤਾਰ ਦੀ ਬਹਾਲੀ ਲਈ ਰਾਸ਼ਟਰਪਤੀ ਨੂੰ ਸਿੱਖ ਜੱਥੇਬੰਦੀ ਨੇ ਦਿੱਤਾ ਪੱਤਰ
2 years ago
ਸਰਬੱਤ ਖਾਲਸਾ ਤਾਲਮੇਲ ਕਮੇਟੀ ਨੇ ਸ਼੍ਰੀ ਖਡੂਰ ਸਾਹਿਬ ਦੀ ਉੱਪ ਚੋਣ ਨਾ ਲੜ੍ਹਨ ਦਾ ਕੀਤਾ ਐਲਾਨ
2 years ago
Dal Khalsa writes to visiting French President on Sikh issues
2 years ago
ਪਿੰਗਲਵਾੜਾ ਵਾਲੀ ਡਾ: ਇੰਦਰਜੀਤ ਕੌਰ
2 years ago
ਔਰਤਾਂ ਖ਼ਿਲਾਫ਼ ਵਧ ਰਹੇ ਜੁਰਮ : ਕੌਮੀ ਜੁਰਮ ਰਿਕਾਰਡ ਬਿਊਰੋ ਦੀ ਇੱਕ ਰਿਪੋਰਟ -ਕੁਲਦੀਪ
2 years ago
ਭਾਈ ਪਰਮਜੀਤ ਸਿੰਘ ਪੰਮੇ ਦੀ ਹਵਾਲਗੀ ਦਾ ਮਾਮਲਾ ਯੂਰਪੀਅਨ ਸੰਸਦ ਵਿੱਚ ਪੁੱਜਾ
2 years ago
ਖਡੂਰ ਸਾਹਿਬ ਉਪੱ ਚੋਣ: ਕਾਂਗਰਸ ਨੇ ਸ.ਰਮਨਜੀਤ ਸਿੰਘ ਸਿੱਕੀ ਨੂੰ ਹੀ ਆਪਣਾ ਉਮੀਦਵਾਰ ਐਲਾਨਿਆ
2 years ago
ਪੰਜਾਬ ਸਰਕਾਰ ਦੱਸੇ ਕਿ ਉਨ੍ਹਾਂ ਖਿ਼ਲਾਫ਼ ਕਿੰਨੇ ਤੇ ਕਿਹੜੇ ਮਾਮਲੇ ਦਰਜ ਹਨ: ਭਾਈ ਮੋਹਕਮ ਸਿੰਘ

ਚੰਡੀਗਡ਼੍ਹ (24 ਦਸੰਬਰ, 2015): ਸਾਬਕਾ ਪੁਲਿਸ ਇੰਸਪੈਕਟਰ ਅਤੇ ਪੁਲਿਸ ਕੈਟ ਗੁਰਮੀਤ ਪਿੰਕੀ ਨੇ ਖਾੜਕੂਵਾਦ ਦੌਰਾਨ ਪੰਜਾਬ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਸਿੱਖ ਨੌਜਵਾਨਾਂ ਦੇ ਕੇਸ ਵਿੱਚ ਉੱਚ ਪੁਲਿਸ ਅਧਿਕਾਰੀਆਂ ਖਿਲਾਫ ਗਵਾਹੀ ਦੇਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਹਲਫਨਾਮਾ ਦਾਇਰ ਕੀਤਾ ਹੈ।

gurmeet-pinki-220x200

ਪਿੰਕੀ ਨੇ ਸਪੱਸ਼ਟ ਆਖਿਆ ਕਿ ਜੇ ੳੁਸ ਨੂੰ ਕੁੱਝ ਹੁੰਦਾ ਹੈ ਤਾਂ ੳੁਸ ਲੲੀ ਇਹੀ ਪੁਲੀਸ ਅਫ਼ਸਰ ਜ਼ਿੰਮੇਵਾਰ ਹੋਣਗੇ, ਜਿਨ੍ਹਾਂ ਦੇ ੳੁਸ ਨੇ ਨਾਮ ਲਏ ਹਨ। ੳੁਸ ਨੇ ਗਵਾਹ ਸੁਰੱਖਿਆ ਪ੍ਰੋਗਰਾਮ ਤਹਿਤ ਸੁਰੱਖਿਆ ਦੀ ਵੀ ਮੰਗ ਕੀਤੀ ਅਤੇ ਕਿਹਾ ਕਿ ੳੁਹ ਮੀਡੀਆ ਨੂੰ ਦਿੱਤੇ ਇੰਟਰਵਿੳੂ ’ਤੇ ਕਾਇਮ ਹੈ।

ਇਹ ਹਲਫ਼ਨਾਮਾ ੳੁਸ ਨੇ ਫ਼ਰਜ਼ੀ ਮੁਕਾਬਲਿਆਂ ਨੂੰ ਨਿਆਂਇਕ ਜਾਂਚ ਦੇ ਘੇਰੇ ਵਿੱਚ ਲਿਆੳੁਣ ਲੲੀ ਹਾੲੀ ਕੋਰਟ ਵਿੱਚ ਪਹਿਲਾਂ ਦਾਇਰ ਪਟੀਸ਼ਨ ਦੇ ਵਾਧੇ ਵਜੋਂ ਦਾਇਰ ਕੀਤਾ ਹੈ। ਪ੍ਰਾਪਤ ਸੂਚਨਾ ਅਨੁਸਾਰ ਇਨ੍ਹਾਂ ਵਿੱਚ ਇਕ ਪਟੀਸ਼ਨਰ ਸ਼ਹੀਦ ਭਗਤ ਸਿੰਘ ਦੀ ਭਤੀਜੀ ਹੈ।

ਇਸ ਪਟੀਸ਼ਨ ’ਤੇ ਹਾੲੀ ਕੋਰਟ ਦੀਆਂ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਜਸਟਿਸ ਰਾਜੇਸ਼ ਬਿੰਦਲ ਦੀ ਅਦਾਲਤ ਵਿੱਚ 5 ਜਨਵਰੀ 2016 ਨੂੰ ਸੁਣਵਾੲੀ ਹੋਣ ਦੀ ਸੰਭਾਵਨਾ ਹੈ।

ਜ਼ਿਕਰਯੋਗ ਹੈ ਕਿ ਪੱਤਰਕਾਰ ਕੰਵਰ ਸੰਧੂ ਨਾਲ ਗੱਲਬਾਤ ਦੌਰਾਨ ਉਸਨੇ ਖਾੜਕੂਵਾਦ ਦੌਰਾਨ ਉੱਚ ਪੁਲਿਸ ਅਧਿਕਾਰੀਆਂ ਵੱਲੋੰ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਅਤੇ ਪੁਲਿਸ ਹਿਰਾਸਤ ਵਿੱਚ ਮਾਰਨ ਦਾ ਪਰਦਾਫਾਸ਼ ਕੀਤਾ ਸੀ। ਪੁਲਿਸ ਵੱਲੋਂ ਸਿੱਖ ਨਸਲਕੂਸ਼ੀ ਦਾ ਹਿੱਸਾ ਰਹੇ ਪਿੰਕੀ ਨੇ ਪੰਜਾਬ ਪੁਲਿਸ ਦੇ ਰਹਿ ਚੁੱਕੇ ਪੁਲਿਸ ਮੁਖੀ ਸੁਮੇਧ ਸੈਣੀ ਅਤੇ ਹੋਰ ਆਲਾ ਅਧਿਕਾਰੀਆਂ ਦਾ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨਾਂਅ ਲਿਆ ਸੀ।

ਗੱਲਬਾਤ ਦੌਰਾਨ ਉਸਨੇ ਖੁਲਾਸਾ ਕੀਤਾ ਸੀ ਕਿ ਕਿਸ ਤਰਾਂ ਸੁਮੇਧ ਸੈਣੀ ਦੇ ਇਸ਼ਾਰੇ ‘ਤੇ ਬੱਬਰ ਖਾਲਸਾ ਦੇ ਖਾੜਕੂ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਪਰਿਵਾਰ ਬਦਨਾਮ ਨਿਹੰਗ ਪੂਹਲੇ ਵੱਲੋਂ ਕਤਲ ਕੀਤਾ ਗਿਆ ਸੀ।

Share your views: