2 years ago
ਖਡੂਰ ਸਾਹਿਬ ਉੱਪ-ਚੋਣਾਂ: ਬਾਦਲ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਨਾਮਜ਼ਦਗੀ ਦਾਖਲ ਕੀਤੇ
2 years ago
ਭਾਰਤੀ ਜਨਤਾ ਪਾਰਟੀ ਨੇ ਪਾਰਟੀ ਦੀ ਕਮਾਨ ਫਿਰ ਅਮਿਤ ਸ਼ਾਹ ਨੂੰ ਸੌਂਪੀ
2 years ago
ਫਰਾਂਸ ਵਿੱਚ ਦਸਤਾਰ ਦੀ ਬਹਾਲੀ ਲਈ ਰਾਸ਼ਟਰਪਤੀ ਨੂੰ ਸਿੱਖ ਜੱਥੇਬੰਦੀ ਨੇ ਦਿੱਤਾ ਪੱਤਰ
2 years ago
ਸਰਬੱਤ ਖਾਲਸਾ ਤਾਲਮੇਲ ਕਮੇਟੀ ਨੇ ਸ਼੍ਰੀ ਖਡੂਰ ਸਾਹਿਬ ਦੀ ਉੱਪ ਚੋਣ ਨਾ ਲੜ੍ਹਨ ਦਾ ਕੀਤਾ ਐਲਾਨ
2 years ago
Dal Khalsa writes to visiting French President on Sikh issues
2 years ago
ਪਿੰਗਲਵਾੜਾ ਵਾਲੀ ਡਾ: ਇੰਦਰਜੀਤ ਕੌਰ
2 years ago
ਔਰਤਾਂ ਖ਼ਿਲਾਫ਼ ਵਧ ਰਹੇ ਜੁਰਮ : ਕੌਮੀ ਜੁਰਮ ਰਿਕਾਰਡ ਬਿਊਰੋ ਦੀ ਇੱਕ ਰਿਪੋਰਟ -ਕੁਲਦੀਪ
2 years ago
ਭਾਈ ਪਰਮਜੀਤ ਸਿੰਘ ਪੰਮੇ ਦੀ ਹਵਾਲਗੀ ਦਾ ਮਾਮਲਾ ਯੂਰਪੀਅਨ ਸੰਸਦ ਵਿੱਚ ਪੁੱਜਾ
2 years ago
ਖਡੂਰ ਸਾਹਿਬ ਉਪੱ ਚੋਣ: ਕਾਂਗਰਸ ਨੇ ਸ.ਰਮਨਜੀਤ ਸਿੰਘ ਸਿੱਕੀ ਨੂੰ ਹੀ ਆਪਣਾ ਉਮੀਦਵਾਰ ਐਲਾਨਿਆ
2 years ago
ਪੰਜਾਬ ਸਰਕਾਰ ਦੱਸੇ ਕਿ ਉਨ੍ਹਾਂ ਖਿ਼ਲਾਫ਼ ਕਿੰਨੇ ਤੇ ਕਿਹੜੇ ਮਾਮਲੇ ਦਰਜ ਹਨ: ਭਾਈ ਮੋਹਕਮ ਸਿੰਘ

ਜਲੰਧਰ (15 ਮਾਰਚ, 2015): ਕੇਂਦਰ ਸਰਕਾਰ ਵੱਲੋਂ ਕਿਸਾਨਾਂ ਤੋਂ ਜ਼ਮੀਨ ਲੈਣ ਲਈ ਪਾਸ ਕੀਤੇ ਜਾ ਰਹੇ ਨਵੇਂ ਬਿੱਲ ਖਿਲਾਫ਼ ਪੰਜਾਬ ਭਰ ‘ਚੋਂ ਵੱਡਾ ਸੰਘਰਸ਼ ਉੱਠਣ ਦੇ ਆਸਾਰ ਬਣ ਰਹੇ ਹਨ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਇਸ ਬਿੱਲ ਵਿਰੁੱਧ ਸੰਘਰਸ਼ ਲਈ ਤਿਆਰੀਆਂ ਵੀ ਖਿੱਚ ਲਈਆਂ ਹਨ।

images (2)ਕਿਸਾਨਾਂ ਦੇ ਇਸ ਸੰਘਰਸ਼ ਦੀ ਅਗਵਾਈ ਕਰਨ ਲਈ ਭਿ੍ਸ਼ਟਾਚਾਰ ਵਿਰੁੱਧ ਲੜਾਈ ਲੜਨ ਵਾਲੇ ਆਗੂ ਅੰਨਾ ਅੱਗੇ ਆ ਰਹੇ ਹਨ।ਵੱਖ-ਵੱਖ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੰਨਾ ਹਜ਼ਾਰੇ ਪੰਜਾਬ ‘ਚ ਆਪਣਾ ਦੌਰਾ 21 ਮਾਰਚ ਨੂੰ ਦੁਪਹਿਰ ਸਮੇਂ ਸ੍ਰੀ ਦਰਬਾਰ ਸਾਹਿਬ ਅੰ ਮਿ੍ਤਸਰ ਵਿਖੇ ਨਤਮਸਤਕ ਹੋਣ ਨਾਲ ਸ਼ੁਰੂ ਕਰ ਰਹੇ ਹਨ।

22 ਮਾਰਚ ਨੂੰ ਉਹ ਜਲੰਧਰ ‘ਚ ਇਕ ਪ੍ਰੋਗਰਾਮ ‘ਚ ਸ਼ਾਮਿਲ ਹੋਣਗੇ ਤੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਰਧਾ ਦੇ ਫੁੱਲ ਭੇਟ ਕਰਨਗੇ, 24 ਮਾਰਚ ਨੂੰ ਉਹ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਖੰਨਾ ਵਿਖੇ ਕਰਵਾਈ ਜਾ ਰਹੀ ਰਾਜ ਪੱਧਰੀ ਕਿਸਾਨ ਕਾਨਫਰੰਸ ਨੂੰ ਸੰਬੋਧਨ ਕਰਨਗੇ।

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਇਸ ਸੰਘਰਸ਼ ‘ਚ ਕੁੱਦਣ ਦਾ ਫ਼ੈਸਲਾ ਕੀਤਾ ਹੈ।ਲੱਖੋਵਾਲ ਦੀ ਅਗਵਾਈ ਵਾਲੀ ਯੂਨੀਅਨ ਕਈ ਹੋਰ ਰਾਜਾਂ ਦੇ ਕਿਸਾਨਾਂ ਨੂੰ ਮਿਲ ਕੇ 16 ਮਾਰਚ ਤੋਂ ਦਿੱਲੀ ‘ਚ ਅਣਮਿੱਥੇ ਸਮੇਂ ਦਾ ਧਰਨਾ ਆਰੰਭ ਕਰ ਰਹੀ ਹੈ।ਭਾਰਤੀ ਕਿਸਾਨ ਯੂਨੀਅਨ (ਡਕੌਾਦਾ) ਵੀ ਦਿੱਲੀ ‘ਚ ਧਰਨਾ ਸ਼ੁਰੂ ਕਰ ਰਹੀ ਹੈ।ਭੌਾ ਪ੍ਰਾਪਤੀ ਬਿੱਲ ਵਿਰੁੱਧ ਉੱਠਣ ਵਾਲੇ ਸੰਘਰਸ਼ ਨੂੰ ਪੰਜਾਬ ਵਿਚੋਂ ਵਧੇਰੇ ਬਲ ਮਿਲਣ ਦੀ ਸੰਭਾਵਨਾ ਕਾਰਨ ਹੀ ਦੱਸਿਆ ਜਾਂਦਾ ਹੈ ਕਿ ਅੰਨਾ ਹਜ਼ਾਰੇ ਆਪਣੀ ਯਾਤਰਾ ਛੱਡ ਕੇ ਇਥੇ ਆ ਰਹੇ ਹਨ।

ਕੇਂਦਰ ਸਰਕਾਰ ਵੱਲੋਂ ਵੱਲੋਂ ਕਿਸਾਨਾਂ ਤੋਂ ਜ਼ਮੀਨ ਲੈਣ ਬਾਰੇ ਸੋਧ ਕੇ ਲਿਆਏ ਜਾ ਰਹੇ ਬਿੱਲ ਨੂੰ ਅਰਥਸ਼ਾਸਤਰੀ ਤੇ ਕਿਸਾਨ ਆਗੂ ਪੰਜਾਬ ਦਾ ਉਜਾੜਾ ਕਰਨ ਵਾਲਾ ਕਰਾਰ ਦੇ ਰਹੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਬਿੱਲ ‘ਚ ਇਕ ਅਹਿਮ ਮਦ ਇਹ ਹੈ ਕਿ ਰੇਲਵੇ ਤੇ ਸੜਕੀ ਹਾਈਵੇਜ਼ ਦੇ ਨਾਲ ਦੋਵੇਂ ਪਾਸੀ ਇਕ-ਇਕ ਕਿਲੋਮੀਟਰ ਜ਼ਮੀਨ ਸਰਕਾਰ ਕਿਸਾਨਾਂ ਦੀ ਜ਼ਮੀਨ ਹਾਸਲ ਕਰ ਸਕੇਗੀ?

ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਇਥੇ ਅਜੇ ਵੀ 55 ਫੀਸਦੀ ਤੋਂ ਵੱਧ ਵਸੋਂ ਖੇਤੀ ਉਪਰ ਹੀ ਨਿਰਭਰ ਹੈ।ਹਾਈਵੇਜ਼ ਦੁਆਲੇ ਜ਼ਮੀਨ ਹਾਸਲ ਕਰਨ ਨਾਲ ਕਿਸਾਨਾਂ ਦਾ ਵੱਡੀ ਪੱਧਰ ‘ਤੇ ਉਜਾੜਾ ਹੋਵੇਗਾ।ਅੰ ਮਿ੍ਤਸਰ ਤੋਂ ਸ਼ੰਭੂ ਬਾਰਡਰ ਤੇ ਅੰ ਮਿ੍ਤਸਰ ਤੋਂ ਨਾਂਦੇੜ ਸਾਹਿਬ ਨੂੰ ਜੋੜੇ ਜਾਣ ਵਾਲੇ ਕੋਰੀਡਾਰ ਦੁਆਲੇ ਹੀ 12-13 ਸੌ ਕਿਲੋਮੀਟਰ ਜ਼ਮੀਨ ਉਜਾੜੇ ਹੇਠ ਆ ਸਕਦੀ ਹੈ।ਇਸੇ ਤਰ੍ਹਾਂ ਰਾਜ ਅੰਦਰ ਹੋਰ ਅਨੇਕਾਂ ਮੁੱਖ ਸੜਕਾਂ ਹਨ, ਉਨ੍ਹਾਂ ਦਾ ਤਰਕ ਹੈ ਕਿ ਪੰਜਾਬ ਦੇ ਕਿਸਾਨ ਨੂੰ ਉਜਾੜਨ ਦੀ ਬਜਾਏ ਇਸ ਨੂੰ ਖੇਤੀ ਜ਼ੋਨ ਬਣਾ ਕੇ ਅੱਗੇ ਵਧਾਉਣ ਦੀ ਲੋੜ ਹੈ।

ਕਿਸਾਨਾਂ ਤੋਂ ਜ਼ਮੀਨ ਲੈਣ ਲਈ ਬਿੱਲ ਉਪਰ ਅਕਾਲੀ ਦਲ ਦੀ ਸਥਿਤੀ ਬੇਹੱਦ ਕਸੂਤੀ ਬਣੀ ਹੋਈ ਹੈ।ਉਹ ਇਕ ਪਾਸੇ ਕਿਸਾਨੀ ‘ਚ ਆਪਣੇ ਜਨ ਆਧਾਰ ਨੂੰ ਖੁਰਨ ਦੇ ਡਰੋਂ ਇਸ ਬਿੱਲ ਦਾ ਵਿਰੋਧ ਕਰ ਰਹੇ ਹਨ ਪਰ ਭਾਜਪਾ ਨਾਲ ਭਾਈਵਾਲੀ ਕਾਇਮ ਰੱਖਣ ਲਈ ਪਾਰਲੀਮੈਂਟ ‘ਚ ਬਿੱਲ ਦਾ ਪੱਖ ਵੀ ਪੂਰ ਰਹੇ ਹਨ।ਪਰ ਇਸ ਮਾਮਲੇ ਨੂੰ ਲੈ ਕੇ ਉਠ ਰਹੇ ਸੰਘਰਸ਼ ਵਿਚ ਅਕਾਲੀ ਦਲ ਲਈ ਇਸ ਕਿਸਮ ਦਾ ਦੂਹਰਾ ਕਿਰਦਾਰ ਲੈ ਕੇ ਚੱਲਣਾ ਔਖਾ ਹੋ ਜਾਵੇਗਾ ।

Share your views: