3 years ago
ਖਡੂਰ ਸਾਹਿਬ ਉੱਪ-ਚੋਣਾਂ: ਬਾਦਲ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਨਾਮਜ਼ਦਗੀ ਦਾਖਲ ਕੀਤੇ
3 years ago
ਭਾਰਤੀ ਜਨਤਾ ਪਾਰਟੀ ਨੇ ਪਾਰਟੀ ਦੀ ਕਮਾਨ ਫਿਰ ਅਮਿਤ ਸ਼ਾਹ ਨੂੰ ਸੌਂਪੀ
3 years ago
ਫਰਾਂਸ ਵਿੱਚ ਦਸਤਾਰ ਦੀ ਬਹਾਲੀ ਲਈ ਰਾਸ਼ਟਰਪਤੀ ਨੂੰ ਸਿੱਖ ਜੱਥੇਬੰਦੀ ਨੇ ਦਿੱਤਾ ਪੱਤਰ
3 years ago
ਸਰਬੱਤ ਖਾਲਸਾ ਤਾਲਮੇਲ ਕਮੇਟੀ ਨੇ ਸ਼੍ਰੀ ਖਡੂਰ ਸਾਹਿਬ ਦੀ ਉੱਪ ਚੋਣ ਨਾ ਲੜ੍ਹਨ ਦਾ ਕੀਤਾ ਐਲਾਨ
3 years ago
Dal Khalsa writes to visiting French President on Sikh issues
3 years ago
ਪਿੰਗਲਵਾੜਾ ਵਾਲੀ ਡਾ: ਇੰਦਰਜੀਤ ਕੌਰ
3 years ago
ਔਰਤਾਂ ਖ਼ਿਲਾਫ਼ ਵਧ ਰਹੇ ਜੁਰਮ : ਕੌਮੀ ਜੁਰਮ ਰਿਕਾਰਡ ਬਿਊਰੋ ਦੀ ਇੱਕ ਰਿਪੋਰਟ -ਕੁਲਦੀਪ
3 years ago
ਭਾਈ ਪਰਮਜੀਤ ਸਿੰਘ ਪੰਮੇ ਦੀ ਹਵਾਲਗੀ ਦਾ ਮਾਮਲਾ ਯੂਰਪੀਅਨ ਸੰਸਦ ਵਿੱਚ ਪੁੱਜਾ
3 years ago
ਖਡੂਰ ਸਾਹਿਬ ਉਪੱ ਚੋਣ: ਕਾਂਗਰਸ ਨੇ ਸ.ਰਮਨਜੀਤ ਸਿੰਘ ਸਿੱਕੀ ਨੂੰ ਹੀ ਆਪਣਾ ਉਮੀਦਵਾਰ ਐਲਾਨਿਆ
3 years ago
ਪੰਜਾਬ ਸਰਕਾਰ ਦੱਸੇ ਕਿ ਉਨ੍ਹਾਂ ਖਿ਼ਲਾਫ਼ ਕਿੰਨੇ ਤੇ ਕਿਹੜੇ ਮਾਮਲੇ ਦਰਜ ਹਨ: ਭਾਈ ਮੋਹਕਮ ਸਿੰਘ

ਰਾਜਨੀਤੀ

ਖਡੂਰ ਸਾਹਿਬ ਉੱਪ-ਚੋਣਾਂ: ਬਾਦਲ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਨਾਮਜ਼ਦਗੀ ਦਾਖਲ ਕੀਤੇ

ਖਡੂਰ ਸਾਹਿਬ ਉੱਪ-ਚੋਣਾਂ: ਬਾਦਲ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਨਾਮਜ਼ਦਗੀ ਦਾਖਲ ਕੀਤੇ

ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ ਹੋ ਰਹੀ ਜ਼ਿਮਨੀ ਚੋਣ ਲਈ ਅੱਜ ਬਾਦਲ ਦਲ ਦੇ ਉਮੀਦਵਾਰ ਵਜੋਂ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਨਾਮਜ਼ਦਗੀ ਕਾਗਜ਼ ਸਥਾਨਕ ਐਸ.ਡੀ.ਐਮ. ਰਵਿੰਦਰ ਸਿੰਘ ਕੋਲ ਦਾਖਲ ਕੀਤੇ। ਇਸ ਮੌਕੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਜਥੇ: ਰਣਜੀਤ ਸਿੰਘ ਬ੍ਰਹਮਪੁਰਾ ਸੰਸਦ ਮੈਂਬਰ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਅਜੀਤ ਸਿੰਘ ਕੋਹਾੜ, ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ, ਵਿਧਾਇਕ ਮਨਜੀਤ ਸਿੰਘ ਮੰਨਾ, ਵਿਧਾਇਕ ਹਰਮੀਤ ਸਿੰਘ ਸੰਧੂ, ਵਿਧਾਇਕ ਵਿਰਸਾ ਸਿੰਘ ਵਲਟੋਹਾ ਆਦਿ ਮੌਜੂਦ ਸਨ।

January 26, 2016 ਰਾਜਨੀਤੀ
ਭਾਰਤੀ ਜਨਤਾ ਪਾਰਟੀ ਨੇ ਪਾਰਟੀ ਦੀ ਕਮਾਨ ਫਿਰ ਅਮਿਤ ਸ਼ਾਹ ਨੂੰ ਸੌਂਪੀ

ਭਾਰਤੀ ਜਨਤਾ ਪਾਰਟੀ ਨੇ ਪਾਰਟੀ ਦੀ ਕਮਾਨ ਫਿਰ ਅਮਿਤ ਸ਼ਾਹ ਨੂੰ ਸੌਂਪੀ

ਅਮਿਤ ਸ਼ਾਹ ਦੁਬਾਰਾ ਫਿਰ ਭਾਜਪਾ ਦੇ ਕੌਮੀ ਪ੍ਰਧਾਨ ਬਣ ਗਏ ਹਨ।ਉਨ੍ਹਾਂ ਦਾ ਇਹ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਜਨਾਥ ਸਿੰਘ ਅਤੇ ਕੲੀ ਭਾਜਪਾ ਮੁੱਖ ਮੰਤਰੀਆਂ ਨੇ ਇਸ ਅਹੁਦੇ ਲੲੀ ਸ੍ਰੀ ਸ਼ਾਹ ਦੇ ਨਾਂ ਦੀ ਤਜਵੀਜ਼ ਕੀਤੀ ਸੀ।

January 25, 2016 ਰਾਜਨੀਤੀ
ਸਰਬੱਤ ਖਾਲਸਾ ਤਾਲਮੇਲ ਕਮੇਟੀ ਨੇ ਸ਼੍ਰੀ ਖਡੂਰ ਸਾਹਿਬ ਦੀ ਉੱਪ ਚੋਣ ਨਾ ਲੜ੍ਹਨ ਦਾ ਕੀਤਾ ਐਲਾਨ

ਸਰਬੱਤ ਖਾਲਸਾ ਤਾਲਮੇਲ ਕਮੇਟੀ ਨੇ ਸ਼੍ਰੀ ਖਡੂਰ ਸਾਹਿਬ ਦੀ ਉੱਪ ਚੋਣ ਨਾ ਲੜ੍ਹਨ ਦਾ ਕੀਤਾ ਐਲਾਨ

ਸ਼੍ਰੀ ਖਡੂਰ ਸਾਹਿਬ ਦੀ 13 ਫਰਵਰੀ ਨੂੰ ਹੋ ਰਹੀ ਜ਼ਿਮਨੀ ਚੋਣ ਨਾਲ ਲੜ੍ਹਨ ਲਈ ਪੰਥਕ ਧਿਰਾਂ ਨੇ ਸਹਿਮਤੀ ਬਣਾਈ ਹੈ।ਸਰਬੱਤ ਖ਼ਾਲਸਾ ਤਾਲਮੇਲ ਕਮੇਟੀ ਨਾਲ ਸਬੰਧਤ ਜਥੇਬੰਦੀਆਂ ਦੇ ਆਗੂਆਂ ਗੁਰਨਾਮ ਸਿੰਘ ਸਿੱਧੂ, ਜਸਵੰਤ ਸਿੰਘ ਮਾਨ, ਪ੍ਰੋਫੈਸਰ ਮਹਿੰਦਰਪਾਲ ਸਿੰਘ, ਬਾਬਾ ਪ੍ਰਦੀਪ ਸਿੰਘ ਚਾਂਦਪੁਰ, ਬਹਾਦਰ ਸਿੰਘ ਰਾਹੋਂ, ਹਰਭਜਨ ਸਿੰਘ ਕਸ਼ਮੀਰੀ, ਆਦਿ ਨੇ ਚੋਣ ਨਾ ਲਡ਼ਨ ਦਾ ਐਲਾਨ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਅਤੇ ਪੰਜਾਬ ਦੇ ਹੁਕਮਰਾਨਾਂ ਨੇ ਸਰਬੱਤ ਖ਼ਾਲਸਾ ਨਾਲ ਜੁਡ਼ੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਜਮਹੂਰੀਅਤ ਦਾ ਜਨਾਜ਼ਾ ਕੱਢ ਦਿੱਤਾ ਹੈ।

ਖਡੂਰ ਸਾਹਿਬ ਉਪੱ ਚੋਣ: ਕਾਂਗਰਸ ਨੇ ਸ.ਰਮਨਜੀਤ ਸਿੰਘ ਸਿੱਕੀ ਨੂੰ ਹੀ ਆਪਣਾ ਉਮੀਦਵਾਰ ਐਲਾਨਿਆ

ਖਡੂਰ ਸਾਹਿਬ ਉਪੱ ਚੋਣ: ਕਾਂਗਰਸ ਨੇ ਸ.ਰਮਨਜੀਤ ਸਿੰਘ ਸਿੱਕੀ ਨੂੰ ਹੀ ਆਪਣਾ ਉਮੀਦਵਾਰ ਐਲਾਨਿਆ

ਕਾਂਗਰਸ ਵੱਲੋਂ ਆਪਣਾ ਉਮੀਦਵਾਰ ਐਲਾਨਣ ਦੇ ਨਾਲ ਪੰਜਾਬ ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਦੀ 13 ਫਰਵਰੀ ਨੂੰ ਹੋ ਰਹੀ ਉੱਪ ਚੋਣ ਲਈ ਲਈ ਮੈਦਾਨ ਪੂਰੀ ਤਰਾਂ ਭਖ ਗਿਆ ਹੈ।ਕਾਂਗਰਸ ਨੇ ਇੱਥੋਂ ਪਹਿਲਾਂ ਅਸਤੀਫਾ ਦੇਣ ਵਾਲੇ ਸ.ਰਮਨਜੀਤ ਸਿੰਘ ਸਿੱਕੀ ਹੀ ਮੁੜ ਆਪਣਾ ਉਮੀਦਵਾਰ ਬਣਾਇਆ ਹੈ।

January 23, 2016 ਰਾਜਨੀਤੀ
ਪੰਜਾਬ ਸਰਕਾਰ ਦੱਸੇ ਕਿ ਉਨ੍ਹਾਂ ਖਿ਼ਲਾਫ਼ ਕਿੰਨੇ ਤੇ ਕਿਹੜੇ ਮਾਮਲੇ ਦਰਜ ਹਨ: ਭਾਈ ਮੋਹਕਮ ਸਿੰਘ

ਪੰਜਾਬ ਸਰਕਾਰ ਦੱਸੇ ਕਿ ਉਨ੍ਹਾਂ ਖਿ਼ਲਾਫ਼ ਕਿੰਨੇ ਤੇ ਕਿਹੜੇ ਮਾਮਲੇ ਦਰਜ ਹਨ: ਭਾਈ ਮੋਹਕਮ ਸਿੰਘ

ਭਾਈ ਮੋਹਕਮ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾ ਕੇ ਇਹ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਦੱਸੇ ਕਿ ਉਨ੍ਹਾਂ ਖਿ਼ਲਾਫ਼ ਕਿੰਨੇ ਤੇ ਕਿਹੜੇ ਮਾਮਲੇ ਦਰਜ ਹਨ । ਜਸਟਿਸ ਐਮ.ਐਮ.ਐਸ. ਬੇਦੀ ਨੇ ਇਸ ਪਟੀਸ਼ਨ ‘ਤੇ ਪੰਜਾਬ ਸਰਕਾਰ, ਡੀ.ਜੀ.ਪੀ. ਪੰਜਾਬ, ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਤੇ ਐਸ.ਐਸ.ਪੀ. ਨੂੰ ਨੋਟਿਸ ਜਾਰੀ ਕਰਕੇ 8 ਫ਼ਰਵਰੀ ਨੂੰ ਜਵਾਬ ਤਲਬ ਕਰ ਲਿਆ ਹੈ ।

ਰੋਹਿਤ ਵੇਮੁਲਾ ਆਤਮ ਹੱਤਿਆ ਮਾਮਲੇ ਦੀ ਜਾਂਚ ਲਈ  ਸਰਕਾਰ ਨੇ ਨਿਆਇਕ ਕਮਿਸ਼ਨ ਦਾ ਗਠਨ ਕੀਤਾ

ਰੋਹਿਤ ਵੇਮੁਲਾ ਆਤਮ ਹੱਤਿਆ ਮਾਮਲੇ ਦੀ ਜਾਂਚ ਲਈ ਸਰਕਾਰ ਨੇ ਨਿਆਇਕ ਕਮਿਸ਼ਨ ਦਾ ਗਠਨ ਕੀਤਾ

ਰੋਹਿਤ ਵੇਮੁਲਾ ਆਤਮ ਹੱਤਿਆ ਮਾਮਲੇ ਦੀ ਜਾਂਚ ਲਈ ਭਾਰਤ ਦੀ ਕੇਂਦਰ ਸਰਕਾਰ ਨੇ ਨਿਆਇਕ ਕਮਿਸ਼ਨ ਦਾ ਗਠਨ ਕਰ ਦਿੱਤਾ ਹੈ।ਮੁਜ਼ਾਹਰਾਕਾਰੀਆਂ ਦਾ ਰੋਸ ਘਟਾਉਣ ਲਈ ਇਸ ਤੋਂ ਪਹਿਲਾਂ ਯੁਨੀਵਰਸਿਟੀ ਵੱਲੋੰ ਰਹਿਤ ਨਾਲ ਮੁਅੱਤਲ ਕੀਤੇ ਹੋਰ ਚਾਰ ਵਿਦਿਆਰਥੀਆਂ ਦੀ ਮੁਅੱਤਲੀ ਰੱਦ ਕਰਨ ਦੇ ਨਾਲ ਨਾਲ ਮ੍ਰਿਤਕ ਦੇ ਪਰਿਵਾਰ ਨੂ 8 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ ਹੈ।

ਐੱਸਪੀ ਸਲਵਿੰਦਰ ਸਿੰਘ ਬੇਕਸੂਰ: ਕੌਮੀ ਜਾਂਚ ਏਜ਼ੰਸੀ

ਐੱਸਪੀ ਸਲਵਿੰਦਰ ਸਿੰਘ ਬੇਕਸੂਰ: ਕੌਮੀ ਜਾਂਚ ਏਜ਼ੰਸੀ

ਪੰਜਾਬ ਪੁਲਿਸ ਦੇ ਐੱਸਪੀ ਸਲਵਿੰਦਰ ਸਿੰਘ ਨੂੰ ਲੰਮੀ ਪੁੱਛਗਿੱਛ ਕਰਨ ਤੋਂ ਬਾਅਦ ਕੌਮੀ ਜਾਂਚ ਏਜ਼ੰਸੀ ਨੇ ਬੇਕਸੂਰ ਐਲਾਨ ਦਿੱਤਾ ਹੈ।ਪਿਛਲੇ ਦਿਨੀ ਪਠਾਨਕੋਟ ਦੇ ਫੌਜੀ ਹਵਾਈ ਅੱਡੇ ਹਥਿਆਰਬੰਦ ਬੰਦਿਆਂ ਵੱਲੋਂ ਕੀਤੇ ਹਮਲੇ ਤੋਂ ਬਾਅਦ ਸ਼ੱਕ ਵਿੱਚ ਘਿਰੇ ਪੰਜਾਬ ਪੁਲਿਸ ਦੇ ਐੱਸਪੀ ਸਲਵਿੰਦਰ ਸਿੰਘ ਦੀ ਕਈ ਗੇੜਾਂ ਦੀ ਪੁੱਛਗਿੱਛ ਤੋਂ ਬਾਅਦ ਕੇਂਦਰੀ ਜਾਂਚ ਏਜ਼ੰਸੀ ਨੇ ਦੋਸ਼ ਮੁਕਤ ਕਰ ਦਿੱਤਾ ਹੈ।

ਅਕਾਲੀ ਦਲ 2017 ਲਈ ਵਜ਼ੂਦ ਪਕਿਆਉਣ ਉਤਰੇਗਾ ਖਡੂਰ ਸਾਹਿਬ ਜ਼ਿਮਨੀ ਚੋਣ ‘ਚ

ਅਕਾਲੀ ਦਲ 2017 ਲਈ ਵਜ਼ੂਦ ਪਕਿਆਉਣ ਉਤਰੇਗਾ ਖਡੂਰ ਸਾਹਿਬ ਜ਼ਿਮਨੀ ਚੋਣ ‘ਚ

ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਦਿੱਤੇ ਅਸਤੀਫ਼ੇ ਕਾਰਨ ਜ਼ਿਮਨੀ ਚੋਣ ਦੇ ਰਾਹ ਪਈ ਖਡੂਰ ਸਾਹਿਬ ਵਿਧਾਨ ਸਭਾ ਸੀਟ ਲਈ ਜਿਥੇ ਸੱਤਾਧਾਰੀ ਅਕਾਲੀ ਦਲ ਹਰ ਹੀਲਾ ਵਰਤਕੇ ਖੁਦ ਤੋਂ ਸਰਕਾਰ ਵਿਰੋਧੀ ਲਹਿਰ ਦਾ ਦਾਗ ਲਾਹੁਣ ਲਈ ਯਤਨਸ਼ੀਲ ਹੈ ਓਥੇ 2017 ਲਈ ਆਪਣੀ ਪ੍ਰਚਾਰੀ ਜਾ ਰਹੀ ਪਕੜ ਨੂੰ ਫਿਲਹਾਲ ਮੁੱਠੀਬੰਦ ਰੱਖਣ ਜਾਂ ਖੋਲ੍ਹਣ ਦੀ ਦੋਚਿਤੀ ਕਾਂਗਰਸ ਦਾ ਰਾਹ ਰੋਕਦੀ ਪ੍ਰਤੀਤ ਹੁੰਦੀ ਹੈ, ਪਰ ਇਸ ਸਬੰਧੀ ਕਾਂਗਰਸ ਦੇ ਖੇਤਰੀ ਆਗੂਆਂ ਦਾ ਦਾਅਵਾ ਮੰਨੀਏ ਤਾਂ ਸਿੱਕੀ ਹੀ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਹੋਣਗੇ, ਜਿਸ ਬਾਰੇ ਰਸਮੀਂ ਐਲਾਨ ਜਲਦ ਹੋਵੇਗਾ ।

January 21, 2016 ਰਾਜਨੀਤੀ
ਖਡੂਰ ਸਾਹਿਬ ਦੀ ਜ਼ਿਮਨੀ ਚੋਣ ਦਾ ਦੂਰਗ਼ਾਮੀ ਮਹੱਤਵ

ਖਡੂਰ ਸਾਹਿਬ ਦੀ ਜ਼ਿਮਨੀ ਚੋਣ ਦਾ ਦੂਰਗ਼ਾਮੀ ਮਹੱਤਵ

ਚੋਣ ਕਮਿਸ਼ਨ ਨੇ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਨਾਲ ਪੰਜਾਬ ਦੇ ਸਿਆਲੂ ਦਿਨਾਂ ਦੇ ਪਹਿਲਾਂ ਤੋਂ ਹੀ ਗਰਮ ਸਿਆਸੀ ਮਾਹੌਲ ਵਿੱਚ ਹੋਰ ਗਰਮਾਹਟ ਆ ਗਈ ਹੈ। ਆਮ ਹਾਲਤਾਂ ਵਿੱਚ ਜੇ ਮੁੱਖ ਚੋਣਾਂ ਵਿੱਚ ਅੱਧ ਤੋਂ ਵੱਧ ਸਮਾਂ ਰਹਿੰਦਾ ਹੋਵੇ ਤਾਂ ਜ਼ਿਮਨੀ ਚੋਣ ਮਹਿਜ਼ ਰਸਮੀ ਸੰਵਿਧਾਨਕ ਕਾਰਵਾਈ ਹੀ ਹੁੰਦੀ ਹੈ। ਅਜਿਹੀ ਜ਼ਿਮਨੀ ਚੋਣ ਵਿੱਚ ਆਮ ਕਰਕੇ ਹਾਕਮ ਧਿਰ ਹੀ ਜਿੱਤ ਪ੍ਰਾਪਤ ਕਰਦੀ ਹੈ।

January 20, 2016 ਰਾਜਨੀਤੀ
ਬਾਦਲ ਦਲ ਨੇ ਉੱਪ ਚੋਣ ਦਾ ਬਿਗਲ ਵਜਾਇਆ, ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਉਮੀਦਵਾਰ ਐਲਾਨਿਆ

ਬਾਦਲ ਦਲ ਨੇ ਉੱਪ ਚੋਣ ਦਾ ਬਿਗਲ ਵਜਾਇਆ, ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਉਮੀਦਵਾਰ ਐਲਾਨਿਆ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸ੍ਰੀ ਖਡੂਰ ਸਾਹਿਬ ਉਪ ਚੋਣ ਲਈ ਬਾਦਲ ਦਲ ਦੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ॥ਪੰਜਾਬ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ ਉੱਪ ਚੋਣ 13 ਫਰਵਰੀ ਨੂੰ ਹੋ ਰਹੀ ਹੈ।

January 20, 2016 ਰਾਜਨੀਤੀ